ਮਾਸਕੋ-ਰੂਸ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 9,289 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨਫੈਕਟਿਡਾਂ ਦੀ ਕੁੱਲ ਗਿਣਤੀ 50,53,748 ਹੋ ਗਈ। ਇਸ ਦੇ ਪਹਿਲੇ ਦਿਨ ਦੇਸ਼ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਕ ਦਿਨ ‘ਚ 9,252 ਨਵੇਂ ਮਾਮਲੇ ਸਾਹਮਣੇ ਆਏ ਸਨ। ਸੰਘੀ ਪ੍ਰਤੀਕਿਰਿਆ ਕੇਂਦਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੇ 85 ਖੇਤਰਾਂ ਤੋਂ ਇਸ ਮਿਆਦ ‘ਚ 9289 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਦੇਸ਼ ‘ਚ ਇਨਫੈਕਸ਼ਨ ਵਾਧਾ ਦਰ 0.18 ਫੀਸਦੀ ਹੀ ਹੈ। ਮਾਸਕੋ ‘ਚ ਇਸ ਦੌਰਾਨ 3,241 ਨਵੇਂ ਮਾਮਲੇ ਆਏ ਹਨ। ਇਨ੍ਹਾਂ ‘ਚ ਸੈਂਟ ਪੀਟਰਸਬਰਗ ‘ਚ 846 ਮਾਮਲੇ ਅਤੇ ਮਾਸਕੋ ਖੇਤਰ 750 ਮਾਮਲੇ ਹਨ। ਦੇਸ਼ ਦੇ ਚੁਕੋਟਕਾ, ਨੇਨੈਟਸ ਅਤੇ ਜੈਵਿਸ ਸਵਾਯਤ ਖੇਤਰ ‘ਚ ਇਕ-ਇਕ ਮਾਮਲਾ ਸਾਹਮਣਾ ਸਾਹਮਣੇ ਆਇਆ ਹੈ। ਕੇਂਦਰ ਦੀ ਰਿਪੋਰਟ ਮੁਤਾਬਕ ਇਸ ਮਿਆਦ ‘ਚ ਕੋਰੋਨਾ ਇਨਫੈਕਸ਼ਨ ਨਾਲ 401 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਦੇਸ਼ ‘ਚ ਇਸ ਮਹਾਮਾਰੀ ਨਾਲ ਹੁਣ ਤੱਕ 1,20,807 ਲੋਕਾਂ ਦੀ ਜਾਨ ਜਾ ਚੁੱਕੀ ਹੈ।