ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੱਚਿਆਂ ਨੂੰ ਟੀਕਾ ਲਗਾਉਣ ਲਈ ਜਲਦ ਤੋਂ ਜਲਦ ਫਾਈਜ਼ਰ ਦਾ ਕੋਰੋਨਾ ਰੋਕੂ ਟੀਕਾ ਖਰੀਦਣ ਦੀ ਵੀਰਵਾਰ ਨੂੰ ਮੰਗ ਕੀਤੀ। ਉਨ੍ਹਾਂ ਨੇ ਇਹ ਮੰਗ ਉਦੋਂ ਕੀਤੀ ਜਦੋਂ ਇਸ ਤੋਂ ਪਹਿਲਾਂ ਅਮਰੀਕੀ ਦਵਾਈ ਕੰਪਨੀ ਨੇ ਭਾਰਤ ‘ਚ ਆਪਣੇ ਟੀਕਿਆਂ ਨੂੰ ਜਲਦ ਤੋਂ ਜਲਦ ਮਨਜ਼ੂਰੀ ਦਿੱਤੇ ਜਾਣ ਦੀ ਮੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਅਮਰੀਕੀ ਕੰਪਨੀ ਨੇ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਉਸ ਦਾ ਟੀਕਾ 12 ਸਾਲ ਜਾਂ ਉਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਉੱਚਿਤ ਹੈ ਅਤੇ ਇਸ ਦਾ 2 ਤੋਂ 8 ਡਿਗਰੀ ‘ਤੇ ਇਕ ਮਹੀਨਿਆਂ ਲਈ ਭੰਡਾਰ ਕੀਤਾ ਜਾ ਸਕਦਾ ਹੈ।
ਕੇਜਰੀਵਾਲ ਨੇ ਕੰਪਨੀ ਵਲੋਂ ਜਲਦ ਹੀ ਇਸ ਨੂੰ ਮਨਜ਼ੂਰੀ ਦਿੱਤੇ ਜਾਣ ਸੰਬੰਧੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,”ਸਾਨੂੰ ਆਪਣੇ ਬੱਚਿਆਂ ਲਈ ਜਲਦ ਤੋਂ ਜਲਦ ਇਸ ਟੀਕੇ ਨੂੰ ਖਰੀਦਣਾ ਚਾਹੀਦਾ।” ਦਿੱਲੀ ਦੇ ਮੁੱਖ ਮੰਤਰੀ ਆਉਣ ਵਾਲੇ ਮਹੀਨਿਆਂ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਬੱਚਿਆਂ ‘ਤੇ ਅਸਰ ਪੈਣ ਦੇ ਮਾਹਿਰਾਂ ਦੇ ਖ਼ਦਸ਼ੇ ਦਾ ਹਵਾਲਾ ਦਿੰਦੇ ਹੋਏ ਟੀਕਿਆਂ ਦੇ ਉੱਚਿਤ ਬਦਲ ਲੱਭਣ ਲਈ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਰਹੇ ਹਨ। ਦਿੱਲੀ ਸਰਕਾਰ ਨੇ ਕੇਂਦਰ ਨੂੰ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਉਹ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਕਰਵਾਉਣ ਦਾ ਫ਼ੈਸਲਾ ਕਰਦੀ ਹੈ ਤਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟੀਕੇ ਲਗਾਏ ਜਾਣ। ਫਾਈਜ਼ਰ ਨੇ ਹਾਲ ਹੀ ‘ਚ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ। ਉਸ ਨੇ ਜੁਲਾਈ ਅਤੇ ਅਕਤੂਬਰ ਦਰਮਿਆਨ ਟੀਕਿਆਂ ਦੀਆਂ 5 ਕਰੋੜ ਖੁਰਾਕਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।