ਮਹਾਰਾਸ਼ਟਰ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਦੇ ਪਾਰ, 25 ਹਜਾਰ ਤੋਂ ਘੱਟ ਨਵੇਂ ਮਾਮਲੇ

ਮੁੰਬਈ – ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਇੱਕ ਵਾਰ ਫਿਰ 25 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਮੁੰਬਈ ਵਿੱਚ ਵੀ ਫਿਰ ਕਰੀਬ ਹਜ਼ਾਰ ਨਵੇਂ ਮਾਮਲੇ ਮਿਲੇ ਹਨ। ਮਹਾਰਾਸ਼ਟਰ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਰਾਜ ਵਿੱਚ ਮੰਗਲਵਾਰ ਨੂੰ ਪਿਛਲੇ 24 ਘੰਟਿਆਂ ਵਿੱਚ 24,136 ਨਵੇਂ ਮਾਮਲੇ ਮਿਲੇ, ਜਿਸ ਤੋਂ ਬਾਅਦ ਕੁਲ ਪੀੜਤਾਂ ਦੀ ਗਿਣਤੀ ਵਧਕੇ 52,18,768 ਹੋ ਗਈ ਹੈ। ਐਕਟਿਵ ਮਾਮਲੇ ਹੁਣ 3,14,368 ਹਨ, ਜਿਨ੍ਹਾਂ ਦਾ ਹਸਪਤਾਲਾਂ ਜਾਂ ਫਿਰ ਹੋਮ ਆਈਸੋਲੇਸ਼ਨ ਵਿੱਚ ਇਲਾਜ ਚੱਲ ਰਿਹਾ ਹੈ। ਪਿਛਲੇ ਇੱਕ ਦਿਨ ਵਿੱਚ 601 ਲੋਕਾਂ ਦੀ ਜਾਨ ਚੱਲੀ ਗਈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਪਾਰ ਕਰਕੇ 90,349 ਹੋ ਗਈ ਹੈ।
ਮੁੰਬਈ ਵਿੱਚ ਫਿਰ ਮਿਲੇ ਹਜ਼ਾਰ ਨਵੇਂ ਮਾਮਲੇ
ਮੁੰਬਈ ਵਿੱਚ ਵੀ ਕਈ ਦਿਨਾਂ ਤੱਕ ਭਾਜੜ ਮਚਾਉਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਉਣ ਲੱਗੀ ਹੈ। ਮੰਗਲਵਾਰ ਨੂੰ ਸ਼ਹਿਰ ਵਿੱਚ ਸਿਰਫ 1037 ਨਵੇਂ ਮਾਮਲੇ ਸਾਹਮਣੇ ਆਏ ਹਨ। ਨਾਲ ਹੀ 37 ਲੋਕਾਂ ਦੀ ਜਾਨ ਚੱਲੀ ਗਈ। ਇਸ ਦੌਰਾਨ 1427 ਲੋਕਾਂ ਬੀਮਾਰੀ ਤੋਂ ਠੀਕ ਹੋ ਗਏ ਅਤੇ ਡਿਸਚਾਰਜ ਕਰ ਦਿੱਤੇ ਗਏ ਹਨ। ਸ਼ਹਿਰ ਵਿੱਚ ਹੁਣ 27649 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਹੁਣ ਤੱਕ ਕੁਲ 6,55,425 ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ ਕੁਲ ਮ੍ਰਿਤਕਾਂ ਦੀ ਗਿਣਤੀ 14,708 ਹੋ ਗਈ ਹੈ।