ਪਾਕਿ ਨੇ ਆਰਥਿਕ ਖੁਸ਼ਹਾਲੀ ਲਈ CPEC ਨੂੰ ਦਿੱਤੀ ਸਰਵਊੱਚ ਤਰਜੀਹ : ਇਮਰਾਨ

ਇਸਲਾਮਾਬਾਦ – ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ’ਚ ਆਰਥਿਕ ਖੁਸ਼ਹਾਲੀ ਲਈ ਚੀਨ-ਪਾਕਿਸਤਾਨ ਆਰਥਿਕ ਗਲੀਆਰਾ (ਸੀ. ਪੀ. ਈ. ਸੀ.) ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਜਿਸ ਨਾਲ ਇਸ ਖੇਤਰ ’ਚ ਆਰਥਿਕ ਵਿਕਾਸ ਦੇ ਜ਼ਬਰਸਤ ਮੌਕੇ ਖੁੱਲ੍ਹਣਗੇ। ਪ੍ਰਧਾਨ ਮੰਤਰੀ ਖਾਨ ਨੇ ਦੋ-ਪੱਖੀ ਸਬੰਧਾਂ ਨੂੰ ਹੋਰ ਵਿਆਪਕ ਬਣਾਉਣ ਲਈ ਪਾਕਿਸਤਾਨ ਦੀ ਡੂੰਘੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਇਸ ਮੌਕੇ ਚੀਨ ਦੂਤ ਨੇ ਕਿਹਾ ਕਿ ਚੀਨ ਪਾਕਿਸਤਾਨ ਨਾਲ ਵੈਕਸੀਨ ਸਹਿਯੋਗ ਕਰਨਾ ਜਾਰੀ ਰੱਖੇਗਾ। ਸੀ. ਪੀ. ਈ. ਸੀ. ਦੇ ਉੱਚ ਗੁਣਵੱਤਾ ਵਾਲੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਦੇਸ਼ ਦੇ ਨਾਲ ਹੱਥ ਮਿਲਾਏਗਾ,ਜਿਸ ਨਾਲ ਨਵੇਂ ਯੁੱਗ ‘ਚ ਸਾਂਝੇ ਭਵਿੱਖ ਦੇ ਇਕ ਕਰੀਬੀ ਭਾਈਚਾਰੇ ਦਾ ਨਿਰਮਾਣ ਹੋਵੇਗਾ।