ਰਾਮ ਰਹੀਮ ਦੀ ਰਿਹਾਈ ’ਤੇ ਭੜਕੀ ਬੀਬੀ ਜਗੀਰ ਕੌਰ, ਕਿਹਾ ਵੱਡੀ ਸਾਜਿਸ਼ ਤਹਿਤ ਹੋਇਆ ਇਹ ਸਭ

ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਬੀਤੇ ਦਿਨੀਂ ਗੁਰਮੀਤ ਰਾਮ ਰਹੀਮ ਨੂੰ 48 ਘੰਟੇ ਦੀ ਪੈਰੋਲ ਮਿਲਣ ’ਤੇ ਵਿਅੰਗ ਕਸੱਦਿਆਂ ਕਿਹਾ ਕਿ ਇੰਨੀ ਵੀ ਕਿਹੜੀ ਐਮਰਜੈਸੀ ਸੀ ਕਿ ਉਸ ਨੂੰ 48 ਘੰਟੇ ਪੈਰੋਲ ’ਤੇ ਛੱਡਣਾ ਪਿਆ। ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਇਹ ਸਭ ਸਾਜਿਸ਼ ਦੇ ਤਹਿਤ ਹੋਇਆ ਹੈ, ਕਿਉਂਕਿ ਇਕ ਦਿਨ ਪਹਿਲਾਂ ਹੀ ਇਕ ਨਿਹੰਗ ਸਿੰਘ ਵਲੋਂ ਅਰਦਾਸ ਕੀਤੀ ਗਈ ਅਤੇ ਅਗਲੇ ਦਿਨ ਹੀ ਉਸ ਨੂੰ ਪੈਰੋਲ ਮਿਲ ਜਾਂਦੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੇ ਨਿਹੰਗ ਸਿੰਘ ਵਲੋਂ ਅਰਦਾਸ ਕੀਤੀ ਗਈ ਹੈ। ਇਸ ਨਾਲ ਸਿੱਖ ਕੌਮ ’ਤੇ ਸਿਧਾਂਤਕ ਤੌਰ ’ਤੇ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਪੰਥ ਵਲੋਂ ਅਰਦਾਸ ਲਈ ਜੋ ਸ਼ਬਦ ਪ੍ਰਣਮਾਨਤ ਹਨ ਉਹ ਇਸ ਅਰਦਾਸੀ ਵਲੋਂ ਨਹੀਂ ਬੋਲੇ ਗਏ। ਅਰਦਾਸ ਸਰਬੱਤ ਦੇ ਭਲੇ ਦੀ ਹੁੰਦੀ ਹੈ ਪਰ ਇਹ ਨਿਹੰਗ ਇਸ ਤਰ੍ਹਾਂ ਬੋਲ ਰਿਹਾ ਸੀ ਕਿ ਜਿਵੇਂ ਉਸ ਨੂੰ ਪੜ੍ਹਾ ਕੇ ਖ਼ੜ੍ਹਾ ਕੀਤਾ ਹੋਵੇ।
ਅੱਗੇ ਬੋਲਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਬੇਅਦਬੀ ਹੋਈ ਦਾ ਦੁੱਖ ਹੈ ਅਤੇ ਸਰਕਾਰ ਦੇ ਮਨ ’ਚ ਮਾੜਾ ਮੋਟਾ ਕਈ ਅੰਸ਼ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਇਸ ਨਿਹੰਗ ਦੇ ਖ਼ਿਲਾਫ਼ ਸਰਕਾਰ ਨੂੰ ਪੂਰੀ ਤਰ੍ਹਾਂ ਜਾਂਚ ਪ਼ੜਤਾਲ ਕਰਨੀ ਚਾਹੀਦੀ ਹੈ ਅਤੇ ਉਸ ਕੋਲੋਂ ਪੂਰੀ ਤਰ੍ਹਾਂ ਪੁੱਛਗਿਛ ਕਰਨੀ ਚਾਹੀਦੀ ਹੈ।