ਕੌਮਾਂਤਰੀ ਸਰਹੱਦ ਨੇੜੇ ਨਜ਼ਰ ਆਇਆ ਸ਼ੱਕੀ ਪਾਕਿਸਤਾਨੀ ਡਰੋਨ

ਜੰਮੂ/ਸ਼੍ਰੀਨਗਰ– ਜੰਮੂ ਵਿਚ ਕੌਮਾਂਤਰੀ ਸਰਹੱਦ ਨੇੜੇ ਸ਼ਨੀਵਾਰ ਦੇਰ ਰਾਤ ਇਥੇ ਕਨਚਕ ਸੈਕਟਰ ਵਿਚ ਇਕ ਸ਼ੱਕੀ ਪਾਕਿਸਾਤਨੀ ਡਰੋਨ ਆਸਮਾਨ ਵਿਚ ਉਡਦਾ ਨਜ਼ਰ ਆਇਆ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਇਹ ਪਤਾ ਕਰਨ ਲਈ ਡੂੰਘੀ ਤਲਾਸ਼ੀ ਮੁਹਿੰਮ ਚਲਾਈ ਕਿ ਉਸ ਨੇ ਭਾਰਤੀ ਸਰਹੱਦ ਦੇ ਅੰਦਰ ਕੁਝ ਡੇਗਿਆ ਤਾਂ ਨਹੀਂ ਹੈ।
ਅਧਿਕਾਰੀਆਂ ਨੇ ਦੱਸਿਆਕਿ ਤਲਾਸ਼ੀ ਵਿਚ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ। 2 ਦਿਨ ਪਹਿਲਾਂ ਹੀ ਇਕ ਪਾਕਿਸਤਾਨੀ ਡਰੋਨ ਨੇ ਸਾਂਬਾ ਜ਼ਿਲੇ ਵਿਚ ਕੌਮਾਂਤਰੀ ਸਰਹੱਦ ਨੇੜੇ ਇਕ ਏ. ਕੇ. 47 ਰਾਈਫਲ, ਇਕ ਪਿਸਤੌਲ ਅਤੇ ਕੁਝ ਹੋਰ ਹਥਿਆਰ ਡੇਗੇ ਸਨ।
ਉਥੇ ਹੀ ਸ਼ੋਪੀਆ ਜ਼ਿਲੇ ਦੇ ਤੁਰਕਵਾਂਗਮ ਇਲਾਕੇ ਵਿਚ ਐਤਵਾਰ ਨੂੰ ਫੌਜ ਦੇ ਵਾਹਨ ਨੇੜੇ ਇਕ ਆਈ. ਈ. ਡੀ. ਧਮਾਕਾ ਹੋਇਆ। ਆਈ. ਜੀ. ਪੀ. ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਫੌਜ ਦੇ ਕੈਸਪਰ ਵਾਹਨ ਨੇੜੇ ਘੱਟ ਤੀਬਰਤਾ ਦਾ ਆਈ. ਈ. ਡੀ. ਧਮਾਕਾ ਹੋਇਆ। ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।