ਕੋਰੋਨਾ ਨਾਲ ਲੜਾਈ ’ਚ ਰਣਨੀਤੀ ਬਣਾਉਣ ਵਾਲੇ ਗਰੁੱਪ ਦੇ ਚੀਫ਼ ਵਿਗਿਆਨੀ ਸ਼ਾਹਿਦ ਜਮੀਲ ਦਾ ਅਸਤੀਫਾ

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਜਾਰੀ ਹੈ, ਇਸ ਖ਼ਿਲਾਫ਼ ਸਰਕਾਰਾਂ ਲਗਾਤਾਰ ਲੜਾਈ ਲੜ ਰਹੀਆਂ ਹਨ। ਇਸ ਵਿਚਕਾਰ ਸੀਨੀਅਰ ਵਾਇਰੋਲਾਜਿਸਟਰ ਸ਼ਾਹਿਦ ਜਮੀਲ ਨੇ ਕੇਂਦਰ ਸਰਕਾਰੀ ਦੀ ਕਮੇਟੀ INSACOG ਦੇ ਪ੍ਰਮੁੱਖ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਮੀਲ ਨੇ ਕਿਹਾ ਕਿ ਸੀ ਵਿਗਿਆਨੀਆਂ ਨੂੰ ਵਿਗਿਆਨੀਆਂ ਨੂੰ ‘ਸਬੂਤ ਅਧਾਰਤ ਨੀਤੀਗਤ ਫੈਸਲਿਆਂ ਪ੍ਰਤੀ ਅੜੀਅਲ ਰਵੱਈਏ” ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਬੀਤੇ ਸ਼ੁੱਕਰਵਾਰ ਨੂੰ ਆਈ.ਐੱਨ.ਐੱਸ.ਸੀ.ਓ.ਜੀ. ਦੀ ਬੈਠਕ ਹੋਈ ਸੀ। ਇਸ ਵਿਚ ਮੌਜੂਦ ਅਧਿਕਾਰੀਆਂ ’ਚੋਂ ਦੋ ਨੇ ਦੱਸਿਆ ਕਿ ਉਸੇ ਬੈਠਕ ’ਚ ਜਮੀਲ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ। ਫੋਨ ਕਾਲ ਅਤੇ ਸੰਦੇਸ਼ਾਂ ਦਾ ਜਮੀਲ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਜਮੀਲ ਨੇ ਅਸਤੀਫਾ ਦੇਣ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ।
ਪਿਛਲੇ ਹਫ਼ਤੇ ਸ਼ਾਹਿਦ ਜਮੀਲ ਨੇ ‘ਨਿਊਯਾਰਕ ਟਾਈਮਸ’ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬਾਰੇ ਇਕ ਲੇਖ ਲਿਖਿਆ ਸੀ। ਉਕਤ ਲੇਖ ’ਚ ਉਨ੍ਹਾਂ ਲਿਖਿਆ ਸੀ, ‘ਭਾਰਤ ’ਚ ਮੇਰੇ ਸਾਥੀ ਵਿਗਿਆਨੀਆਂ ਵਿਚ ਇਨ੍ਹਾਂ ਕੋਸ਼ਿਸ਼ਾਂ ਨੂੰ ਲੈ ਕੇ ਖ਼ਾਸ ਸਮਰੱਥਨ ਹੈ ਪਰ ਸਬੂਤ ਅਧਾਰਤ ਨੀਤੀਗਤ ਫੈਸਲਿਆਂ ਪ੍ਰਤੀ ਉਨ੍ਹਾਂ ਨੂੰ ਅੜੀਅਲ ਰਵੱਈਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 30 ਅਪ੍ਰੈਲ ਨੂੰ 800 ਤੋਂ ਜ਼ਿਆਦਾ ਭਾਰਤੀ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਅੰਕੜੇ ਉਪਲੱਬਧ ਕਰਵਾਏ ਜਾਣ ਤਾਂ ਜੋ ਉਹ ਅੱਗੇ ਅਧਿਐਨ ਕਰ ਸਕਣ, ਅਨੁਮਾਨ ਲਗਾ ਸਕਣ ਅਤੇ ਇਸ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਦੇ ਕੋਸ਼ਿਸ਼ ਤੇਜ਼ ਕਰ ਸਕਣ। ਉਨ੍ਹਾਂ ਕਿਹਾ ਕਿ ਭਾਰਤ ’ਚ ਗਲੋਬਲ ਮਹਾਮਾਰੀ ਕਾਬੂ ਤੋਂ ਬਾਰ ਹੋ ਚੁੱਕੀ ਹੈ, ਅਜਿਹੇ ’ਚ ਅੰਕੜਿਆਂ ’ਤੇ ਆਧਾਰਿਤ ਨੀਤੀਗਤ ਫਸਲੇ ਵੀ ਖਤਮ ਵਰਗਾ ਹੀ ਹੈ। ਇਸ ਦੀ ਮਨੁੱਖਾ ਨਾਲ ਸੰਬੰਧਿਤ ਜੋ ਕੀਮਤ ਸਾਨੂੰ ਚੁਕਾਉਣੀ ਪੈ ਰਹੀ ਹੈ, ਉਸ ਨਾਲ ਲੱਗਣ ਵਾਲੀ ਸੱਟ ਸਥਾਈ ਨਿਸ਼ਾਨ ਛੱਡ ਜਾਵੇਗੀ।
ਕੌਣ ਹਨ ਸ਼ਾਹਿਦ ਜਮੀਲ
ਸ਼ਾਹਿਦ ਜਮੀਲ ਭਾਰਤ ਦੇ ਮੰਨੇ-ਪ੍ਰਮੰਨੇ ਵਿਗਿਆਨੀ ਹਨ, ਉਹ ਕੋਰੋਨਾ ਮਹਾਮਾਰੀ ’ਤੇ ਕਾਫ਼ੀ ਖੁੱਲ੍ਹਕੇ ਲਿਖਦੇ ਅਤੇ ਬੋਲਦੇ ਆ ਰਹੇ ਹਨ। ਜਮੀਲ ਵਾਇਰਸ ਦੇ ਫਲਾਅ ਨੂੰ ਸਹੀ ਤਰੀਕੇ ਨਾਲ ਨਾ ਰੋਕ ਸਕਣ ਦੀ ਤਿੱਖੀ ਆਲੋਚਨਾ ਕਰਦੇ ਰਹੇ ਹਨ। ਉਨ੍ਹਾਂ ਦੂਜੀ ਲਹਿਰ ਦੌਰਾਨ ਮੁਲਕ ਵਿਚ ਪੈਦੇ ਹੋਏ ਹਾਲਾਤ ਅਤੇ ਸਰਕਾਰ ਦੀ ਭੂਮਿਕਾ ਬਾਰੇ ਵੀ ਖੁੱਲ੍ਹ ਕੇ ਲਿਖਿਆ ਹੈ।
ਸ਼ਾਹਿਤ ਜਮੀਲ ਦਾ ਜਨਮ 8 ਦਸੰਬਰ 1957 ਨੂੰ ਹੋਇਆ ਸੀ। ਉਨ੍ਹਾਂ ਆਪਣੀ ਪੜ੍ਹਾਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਆਈਆਈਟੀ ਕਾਨਪੁਰ ਤੋਂ ਕੀਤੀ ਹੈ। ਉਨ੍ਹਾਂ ਪੀਐੱਚਡੀ ਦੀ ਡਿਗਰੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਤੋਂ ਹਾਸਲ ਕੀਤੀ।
ਉਨ੍ਹਾਂ ਭਾਰਤ ਤੇ ਕਈ ਵਿਦੇਸ਼ੀ ਸਾਇੰਸ ਅਤੇ ਖੋਜ ਸੰਸ਼ਥਾਵਾਂ ਲਈ ਲੰਬਾ ਸਮਾਂ ਖੋਜ ਕਾਰਜ ਕੀਤੇ ਹਨ।
ਇਸ ਸਮੇਂ ਉਹ ਅਸ਼ੋਕਾ ਯੂਨੀਵਰਸਿਟੀ ਤ੍ਰਿਵੇਦੀ ਸਕੂਲ ਆਫ਼ ਬਾਇਓ ਸਾਇੰਸ ਦੇ ਡਾਇਰੈਕਟਰ ਹਨ। ਉਹ ਹੈਪੇਟਾਇਟਸ ਈ ਵਾਇਰਸ ਉੱਤੇ ਖੋਜ ਲਈ ਜਾਣੇ ਜਾਂਦੇ ਹਨ।
ਉਹ ਭਾਰਤ ਦੀਆਂ ਤਿੰਨੇ ਸਾਇੰਸ ਅਕਾਦਮੀਆਂ ਦੇ ਚੁਣੇ ਹੋਏ ਫੈਲੋ ਹਨ।
ਭਾਰਤ ਸਰਕਾਰ ਦੇ ਖੋਜਕਾਰੀ ਦੇ ਸਭ ਤੋਂ ਵੱਡੇ ਅਦਾਰੇ ਕੌਸਲ ਆਫ਼ ਸਾਇੰਟੇਫਿਕ ਐਂਡ ਇੰਡਸਟੀਅਰ ਰਿਸਰਚ ਨੇ ਡਾਕਟਰ ਜਮੀਲ ਨੂੰ ਸ਼ਾਂਤੀ ਸਵਰੂਪ ਭਟਨਾਗਰ ਐਵਾਰਡ ਫਾਰ ਸਾਇੰਸ ਐਂਡ ਟੈਕਨੌਲੋਜੀ ਨਾਲ ਸਨਮਾਨਿਤ ਕੀਤਾ ਹੋਇਆ ਹੈ।