ਨਵੀਂ ਦਿੱਲੀ- ਰਾਜਧਾਨੀ ਦਿੱਲੀ ‘ਚ ਕੋਰੋਨਾ ਦਾ ਸੰਕਰਮਣ ਹੁਣ ਕਮਜ਼ੋਰ ਪੈਣ ਲੱਗਾ ਹੈ ਪਰ ਇਸ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਹਾਲੇ ਵੀ 300 ਦੇ ਨੇੜੇ-ਤੇੜੇ ਬਣਿਆ ਹੋਇਆ ਹੈ। ਇਸ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਲੱਗੇ ਲਾਕਡਾਊਨ ਦੀ ਮਿਆਦ ਇਕ ਹਫ਼ਤਾ ਹੋਰ ਵਧਾ ਦਿੱਤੀ ਹੈ। ਹੁਣ ਦਿੱਲੀ ‘ਚ ਸੋਮਵਾਰ ਯਾਨੀ 24 ਮਈ ਦੀ ਸਵੇਰ ਤੱਕ ਲਾਕਡਾਊਨ ਰਹੇਗਾ। ਕੇਜਰੀਵਾਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਦਿੱਲੀ ‘ਚ ਲਾਕਡਾਊਨ ਇਕ ਹਫ਼ਤੇ ਲਈ ਹੋਰ ਵਧਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਦੇ ਕਹਿਰ ਕਾਰਨ ਦਿੱਲੀ ‘ਚ ਬੀਤੀ 19 ਅਪ੍ਰੈਲ ਤੋਂ ਲਾਕਡਾਊਨ ਲੱਗਾ ਹੋਇਆ ਹੈ। ਫਿਲਹਾਲ ਦਿੱਲੀ ‘ਚ 17 ਮਈ ਸਵੇਰੇ 5 ਵਜੇ ਲਾਕਡਾਊਨ ਸੀ, ਜਿਸ ਨੂੰ ਕੇਜਰੀਵਾਲ ਨੇ 24 ਮਈ ਦੀ ਸਵੇਰ ਤੱਕ ਵਧਾ ਦਿੱਤਾ ਹੈ। ਆਨਲਾਈਨ ਸਰਵੇ ਅਨੁਸਾਰ ਵੀ ਜ਼ਿਆਦਾਤਰ ਦਿੱਲੀ ਵਾਲੇ ਚਾਹੁੰਦੇ ਸਨ ਕਿ ਲਾਕਡਾਊਨ ਦੀ ਮਿਆਦ ਘੱਟੋ-ਘੱਟ ਇਕ ਹਫ਼ਤੇ ਹੋਰ ਵਧਾਈ ਜਾਵੇ। ਰਾਜਧਾਨੀ ਦਿੱਲੀ ‘ਚ ਕੋਰੋਨਾ ਦਾ ਕਹਿਰ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਸ਼ਨੀਵਾਰ ਨੂੰ ਇੱਥੇ ਕੋਰੋਨਾ ਦੇ 6,430 ਨਵੇਂ ਮਰੀਜ਼ ਮਿਲੇ ਹਨ, ਉੱਥੇ ਹੀ 337 ਮਰੀਜ਼ਾਂ ਨੂੰ ਆਪਣੀ ਜਾਨ ਗੁਆਉਣੀ ਪਈ।