ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ‘ਚ ਹੁਣ ਤੱਕ ਕੋਵਿਡ ਰੋਕੂ ਟੀਕੇ ਦੀਆਂ 18,22,20,164 ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਮੰਤਰਾਲਾ ਨੇ ਕਿਹਾ ਕਿ ਇਸ ਵਿਚ 17 ਲੱਖ 33 ਹਜ਼ਾਰ 232 ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਗਏ। ਜਿਸ ਕਾਰਨ ਦੇਸ਼ ‘ਚ ਹੁਣ ਤੱਕ 18 ਕਰੋੜ 22ਲੱਖ 164 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। ਮੰਤਰਾਲਾ ਅਨੁਸਾਰ ਇਸ ‘ਚ ਪਹਿਲੀ ਖੁਰਾਕ ਲੈਣ ਵਾਲੇ 11.19 ਲੱਖ ਲੋਕ ਅਤੇ ਦੂਜੀ ਖੁਰਾਕ ਲੈਣ ਵਾਲੇ 5.95 ਲੱਖ ਲੋਕ ਸ਼ਾਮਲ ਹਨ।
ਇਸ ਅਨੁਸਾਰ ਕੋਰੋਨਾ ਰੋਕੂ ਟੀਕੇ ਦੀਆਂ ਹੁਣ ਤੱਕ ਕੁੱਲ ਖੁਰਾਕਾਂ ‘ਚੋਂ 96.42 ਲੱਖ ਸਿਹਤ ਕਾਮਿਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 66.41 ਲੱਖ ਸਿਹਤ ਕਾਮਿਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਫਰੰਟਲਾਈਨ ਦੇ 1.44 ਕਰੋੜ ਕਾਮਿਆਂ ਨੂੰ ਪਹਿਲੀ ਖੁਰਾਕ ਅਤੇ 81.86 ਲੱਖ ਕਾਮਿਆਂ ਨੂੰ ਦੂਜੀ ਖੁਰਾਕ ਮਿਲੀ ਹੈ। ਮੰਤਰਾਲਾ ਨੇ ਕਿਹਾ ਕਿ 45-50 ਉਮਰ ਵਰਗ ਦੇ 5.72 ਕਰੋੜ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ, ਜਦੋਂ ਕਿ 90.63 ਲੱਖ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਜਾਰੀ ਗਿਰਾਵਟ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ 3,11,170 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਮਹਾਮਾਰੀ ਨਾਲ 4,077 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ‘ਚ ਇਸ ਮਿਆਦ ਦੌਰਾਨ 3,62,437 ਲੋਕਾਂ ਨੇ ਇਸ ਮਹਾਮਾਰੀ ਨੂੰ ਮਾਤ ਦਿੱਤੀ ਹੈ, ਜਿਸ ਨਾਲ ਰਿਕਵਰੀ ਦਰ ਵੱਧ ਕੇ 83.83 ਫੀਸਦੀ ਹੋ ਗਈ ਹੈ।