ਹਰਿਆਣਾ ‘ਚ ਸ਼ਰਮਨਾਕ ਘਟਨਾ, 25 ਲੋਕਾਂ ਵੱਲੋਂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ

ਪਲਵਲ- ਹਰਿਆਣਾ ਦੇ ਪਲਵਲ ਜ਼ਿਲ੍ਹੇ ‘ਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਤੋਂ ਸਿਰਫ਼ 70 ਕਿਲੋਮੀਟਰ ਦੂਰ ਸਥਿਤ ਪਲਵਲ ‘ਚ ਕੁੜੀ ਨਾਲ 25 ਲੋਕਾਂ ਨੇ ਸਮੂਹਿਕ ਜਬਰ ਜ਼ਿਨਾਹ ਕੀਤਾ। ਫੇਸਬੁੱਕ ‘ਤੇ ਦੋਸਤੀ ਕਰਕੇ ਮੁੰਡੇ ਨੇ ਕੁੜੀ ਨੂੰ ਹੋਡਲ ਪਿੰਡ ਬੁਲਾਇਆ। ਉਸ ਤੋਂ ਬਾਅਦ ਅਗਵਾ ਕਰਕੇ ਰਾਮਗੜ੍ਹ ਦੇ ਜੰਗਲ ‘ਚ ਲਿਜਾ ਕੇ ਰਾਤ ਭਰ ਸਮੂਹਿਕ ਜਬਰ ਜ਼ਿਨਾਹ ਕੀਤਾ। ਸਵੇਰ ਹੋਣ ਤੱਕ ਕੁੜੀ ਨੂੰ ਇਕ ਕਬਾੜੀ ਕੋਲ ਛੱਡ ਗਏ। ਜਿੱਥੇ ਫਿਰ ਤੋਂ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ। ਕੁੜੀ ਦੀ ਹਾਲਤ ਵਿਗੜਨ ‘ਤੇ ਦੋਸ਼ੀ ਉਸ ਨੂੰ ਬੇਹੋਸ਼ੀ ਦੀ ਹਾਲਤ ‘ਚ ਬਦਰਪੁਰ ਬਾਰਡਰ ‘ਤੇ ਛੱਡ ਕੇ ਫਰਾਰ ਹੋ ਗਏ। ਇਸ ਮਾਮਲੇ ‘ਚ ਪੁਲਸ ਨੇ 25 ਲੋਕਾਂ ਵਿਰੁੱਧ ਅਗਵਾ ਅਤੇ ਸਮੂਹਿਕ ਜਬਰ ਜ਼ਿਨਾਹ ਦੇ ਇਲਜ਼ਾਮ ‘ਚ ਰਿਪੋਰਟ ਦਰਜ ਕੀਤੀ ਹੈ। ਇਹ ਘਟਨਾ 3 ਮਈ ਦੀ ਹੈ। ਜਦੋਂ ਕੁਝੀ ਥੋੜ੍ਹੀ ਠੀਕ ਹੋਈ ਤਾਂ ਉਸ ਨੇ ਐੱਫ.ਆਈ.ਆਰ. ਦਰਜ ਕਰਵਾਈ।
ਵਿਆਹ ਦੇ ਬਹਾਨੇ ਬੁਲਾਇਆ ਸੀ ਘਰ
ਪੁਲਸ ਜਾਂਚ ਅਧਿਕਾਰੀ ਏ.ਐੱਸ.ਆਈ ਰਚਨਾ ਨੇ ਦੱਸਿਆ ਕਿ ਕੁੜੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਸ ਦੇ ਦੋਸਤ ਰਾਮਗੜ੍ਹ ਨਿਵਾਸੀ ਸਾਗਰ ਨੇ 3 ਮਈ ਨੂੰ ਉਸ ਨੂੰ ਵਿਆਹ ਲਈ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਹੋਡਲ ਪਿੰਡ ਬੁਲਾਇਆ ਤਾਂ ਉਹ ਆ ਗਈ। ਹੋਡਲ ਤੋਂ ਸਾਗਰ ਉਸ ਨੂੰ ਘਰ ਲਿਜਾਣ ਦੀ ਬਜਾਏ ਰਾਮਗੜ੍ਹ ਪਿੰਡ ਦੇ ਨੇੜੇ ਜੰਗਲ ‘ਚ ਇਕ ਟਿਊਬਵੈਲ ‘ਤੇ ਲੈ ਗਿਆ ਜਿੱਥੇ ਉਸ ਦਾ ਭਰਾ ਸਮੁੰਦਰ ‘ਤੇ 20-22 ਮੁੰਡੇ ਪਹੁੰਚ ਗਏ।
ਮੁੰਡੇ ਦੇ ਦੋਸਤਾਂ ਨੇ ਵੀ ਕੀਤਾ ਜਬਰ ਜ਼ਨਾਹ
ਪੀੜਤਾ ਨੇ ਇਲਜ਼ਾਮ ਲਾਇਆ ਕਿ ਮੁੰਡੇ ਉਸ ਨੂੰ ਉੱਥੋਂ ਜ਼ਬਰੀ ਜੰਗਲ ‘ਚ ਲੈ ਗਏ ਅਤੇ ਸਾਰਿਆਂ ਨੇ ਪੂਰੀ ਰਾਤ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਇਸ ਤੋਂ ਬਾਅਦ ਸਵੇਰ ਹੋਣ ‘ਤੇ ਉਸ ਨੂੰ ਪਿੰਡ ਦੇ ਨੇੜੇ ਅਕਾਸ਼ ਕਬਾੜੀ ਦੇ ਕੋਲ ਲੈ ਗਏ ਜਿੱਥੇ ਅਕਾਸ਼ ਅਤੇ ਉਸ ਦੇ ਦੋਸਤਾਂ ਨੇ ਵੀ ਕੁੜੀ ਨਾਲ ਜਬਰ ਜ਼ਨਾਹ ਕੀਤਾ। ਇਸ ਤੋਂ ਬਾਅਦ ਉਹ ਚੱਲਣ ਦੀ ਸਥਿਤੀ ‘ਚ ਨਾ ਰਹੀ। ਇਸ ਤੋਂ ਬਾਅਦ ਸਾਗਰ ਅਤੇ ਉਸ ਦੇ ਤਿੰਨ ਦੋਸਤ ਗੱਡੀ ‘ਚ ਉਸ ਨੂੰ ਬਦਰਪੁਰ ਬਾਰਡਰ ‘ਤੇ ਛੱਡ ਕੇ ਫਰਾਰ ਹੋ ਗਏ।