ਸੰਗਰੂਰ/ਫਤਿਹਗੜ੍ਹ ਸਾਹਿਬ :ਸੰਗਰੂਰ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਸੰਦੀਪ ਸਿੰਗਲਾ ਵਲੋਂ ਉਸ ਦੇ ਦੋ ਦੋਸਤਾਂ ਦੀ ਲੁਧਿਆਣਾ ਦੇ ਨੇੜੇ ਇਕ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਸੰਦੀਪ ਸਿੰਗਲਾ ਖਮਾਣੋਂ ਤੋਂ ਲੁਧਿਆਣਾ ਦੇ ਵੱਲ ਆ ਰਹੇ ਸਨ ਤਾਂ ਉਹ ਆਪਣੀ ਗੱਡੀ ਤੋਂ ਉਤਰ ਕੇ ਆਪਣੇ ਦੋਸਤ ਦੀ ਗੱਡੀ ’ਚ ਬੈਠ ਗਏ ਅਤੇ ਅੱਗੇ ਜਾ ਕੇ ਗੱਡੀ ਅਚਾਨਕ ਇਕ ਟਰਾਲੇ ਨਾਲ ਜਾ ਟਕਰਾਏ, ਜਿੱਥੇ ਤਿੰਨਾਂ ਦੀ ਮੌਤ ਹੋ ਗਈ। ਸੰਦੀਪ ਸਿੰਗਲਾ ਆਮ ਆਦਮੀ ਪਾਰਟੀ ਦੇ ਪੰਜਾਬ ਟ੍ਰੈਡ ਵਿੰਗ ਦੇ ਵਾਈਸ ਪ੍ਰਧਾਨ ਸਨ।