ਵਾਸ਼ਿੰਗਟਨ: ਅਮਰੀਕੀ ਸਾਂਸਦ ਹੇਲੀ ਸਟੀਵੰਸ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਮਾਰੀ ਦੀ ਭਿਆਨਕ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਹੋਰ ਜ਼ਿਆਦਾ ਸਿੱਧੀ ਮਦਦ ਮੁਹੱਈਆ ਕਰਾਉਣ। ਸਟੀਵੰਸ ਨੇ ਪੱਤਰ ਵਿਚ ਲਿਖਿਆ,”ਬੀਤੇ ਹਫ਼ਤੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਰੋਜ਼ਾਨਾ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ। 4 ਮਈ ਨੂੰ ਉੱਥੇ 3,786 ਪੀੜਤਾਂ ਦੀ ਮੌਤ ਹੋਈ ਅਤੇ ਮ੍ਰਿਤਕਾਂ ਦੀ ਕੁੱਲ ਗਿਣਤੀ 2,26,188 ‘ਤੇ ਪਹੁੰਚ ਗਈ। ਮਾਮਲਿਆਂ ਵਿਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਉੱਥੋਂ ਦੀ ਸਿਹਤ ਪ੍ਰਣਾਲੀ ‘ਤੇ ਬਹੁਤਵਭਾਰ ਪਿਆ, ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਅਤੇ ਆਕਸੀਜਨ ਦੀ ਕਮੀ ਹੈ। ਭਾਰਤ ਨੂੰ ਆਕਸੀਜਨ ਇਲਾਜ ਵਿਵਸਥਾ ਅਤੇ ਟੀਕਿਆਂ ਦੀ ਬਹੁਤ ਲੋੜ ਹੈ।”
ਭਾਰਤ ਨੂੰ 10 ਕਰੋੜ ਡਾਲਰ ਤੋਂ ਵੱਧ ਦੀ ਮਦਦ ਪਹੁੰਚਾਉਣ ਲਈ ਬਾਈਡੇਨ ਦਾ ਧੰਨਵਾਦ ਪ੍ਰਗਟ ਕਰਦਿਆਂ ਸਟੀਵੰਸ ਨੇ ਵ੍ਹਾਈਟ ਹਾਊਸ ਤੋਂ ਭਾਰਤ ਦੇ ਹਸਪਤਾਲਾਂ ਵਿਚ ਹੋਰ ਜ਼ਿਆਦਾ ਆਕਸੀਜਨ ਸਿਲੰਡਰ, ਆਕਸੀਜਨ ਕੰਸਨਟ੍ਰੇਟਰ, ਆਕਸਜੀਨ ਪਲਾਂਟ, ਰੇਮੇਡੇਸਿਵਿਰ, ਟੋਸਿਲਿਜੁਮੈਵ ਅਤੇ ਵੈਂਟੀਲੇਟਰ ਭੇਜਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ,”ਭਾਰਤ ਵਿਚ ਤੁਸੀਂ ਹਾਲਾਤ ਦਾ ਮੁਲਾਂਕਣ ਲਗਾਤਾਰ ਕਰ ਰਹੇ ਹੋ ਅਜਿਹੇ ਵਿਚ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਉਪਕੋਰਤ ਲੋੜਾਂ ਦੀ ਪੂਰਤੀ ਕਰਨ ‘ਤੇ ਵਿਚਾਰ ਕਰੋ। ਜਦੋਂ ਤੱਕ ਭਾਰਤ ਵਿਚ ਕੋਵਿਡ-19 ਦਾ ਪ੍ਰਕੋਪ ਬਣਿਆ ਰਹੇਗਾ, ਉਦੋਂ ਤੱਕ ਵਾਇਰਸ ਦੇ ਨਵੇਂ ਵੈਰੀਐਂਟਾਂ ਦੀ ਉਤਪੱਤੀ ਦਾ ਵੀ ਜ਼ੋਖਮ ਰਹੇਗਾ, ਜਿਸ ਨਾਲ ਟੀਕਾਕਰਨ ਦੇ ਬਾਵਜੂਦ ਅਮਰੀਕਾ ਵਿਚ ਵੀ ਗੰਭੀਰ ਖਤਰਾ ਰਹਿ ਸਕਦਾ ਹੈ। ਵਾਇਰਸ ਨੂੰ ਹਰੇਕ ਦਿਸ਼ਾ ਵਿਚੋਂ ਖ਼ਤਮ ਕਰਨ ਲਈ ਸਾਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।”