ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਰਾਜਧਾਨੀ ‘ਚ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕਾਇਮ ਰੱਖੇ। ਉਨ੍ਹਾਂ ਨੇ ਦਾਅਵਾ ਕੀਤਾ ਕਿ 2 ਦਿਨਾਂ ‘ਚ ਦਿੱਲੀ ਨੂੰ ਕੀਤੀ ਜਾ ਰਹੀ ਆਕਸੀਜਨ ਸਪਲਾਈ ‘ਚ ਘਾਟ ਆਈ ਹੈ। ਪੱਤਰਕਾਰਾਂ ਨਾਲ ਆਨਲਾਈਨ ਗੱਲਬਾਤ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਦਿੱਲੀ ਨੂੰ ਇਸ ਸਮੇਂ 70 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ। ਦਿੱਲੀ ਨੂੰ ਪਹਿਲੀ ਵਾਰ 5 ਮਈ ਨੂੰ 730 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ। ਉਹ ਇਸ ਲਈ ਕੇਂਦਰ ਦਾ ਧੰਨਵਾਦ ਕਰਦੇ ਹਨ।”
ਉਨ੍ਹਾਂ ਕਿਹਾ,”ਹਾਲਾਂਕਿ 6 ਮਈ ਨੂੰ ਸਪਲਾਈ ‘ਚ ਕਮੀ ਆਈ ਹੈ ਅਤੇ ਇਹ 477 ਮੀਟ੍ਰਿਕ ਟਨ ਰਹੀ, ਜਦੋਂ ਕਿ 7 ਮਈ ਨੂੰ ਇਸ ‘ਚ ਹੋਰ ਕਮੀ ਆਈ ਅਤੇ ਇਹ 487 ਮੀਟ੍ਰਿਕ ਟਨ ਰਹਿ ਗਈ। 700 ਮੀਟ੍ਰਿਕ ਟਨ ਤੋਂ ਘੱਟ ਸਪਲਾਈ ਹੋਣ ‘ਤੇ ਸਾਡੇ ਲਈ ਹਸਪਤਾਲਾਂ ਦੀ ਜ਼ਰੂਰਤ ਨੂੰ ਪੂਰਾ ਕਰਨਾ ਮੁਸ਼ਕਲ ਹੈ।” ਉੱਪ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਕੇਂਦਰ ਸਰਕਾਰ ਦਿੱਲੀ ਸਰਕਾਰ ਨਾਲ ਸਹਿਯੋਗ ਕਰੇਗੀ ਅਤੇ ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਰੋਜ਼ਾਨਾ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਯਕੀਨੀ ਕਰੇਗੀ।