ਬੌਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ ਰਾਧੇ: ਯੋਰ ਮੋਸਟ ਵਾਂਟੇਡ ਭਾਈ ਆਉਣ ਵਾਲੀ ਈਦ ‘ਤੇ ਰਿਲੀਜ਼ ਹੋਵੇਗੀ। ਫ਼ਿਲਮ ਪਿਛਲੇ ਸਾਲ ਈਦ ਦੇ ਮੌਕੇ ‘ਤੇ ਰਿਲੀਜ਼ ਹੋਣੀ ਸੀ, ਪਰ ਤਾਲਾਬੰਦੀ ਕਾਰਨ ਰਿਲੀਜ਼ ਨਹੀਂ ਹੋ ਪਾਈ। ਇਸ ਨਾਲ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਨੂੰ ਕਾਫ਼ੀ ਨਿਰਾਸ਼ਾ ਹੋਈ ਸੀ। ਇਸ ਵਾਰ ਫ਼ਿਲਮ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਸੀ, ਪਰ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਚੱਲਦੇ ਸਿਨੇਮਾਘਰ ‘ਚ ਲੱਗੀਆਂ ਪਾਬੰਦੀਆਂ ਦੇ ਨਾਲ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਫ਼ਿਲਮ Z5 OTT ਪਲੈਟਫ਼ੌਰਮ ‘ਤੇ ਵੀ ਸਟਰੀਮ ਹੋਵੇਗੀ। ਇਸ ਤੋਂ ਇਲਾਵਾ ਹੁਣ UAE ਦੇ ਸਿਨੇਮਾਘਰਾਂ ‘ਚ ਵੀ ਰਿਲੀਜ਼ ਹੋਵੇਗੀ ਅਤੇ ਉਸ ਲਈ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਸਲਮਾਨ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਦਿੱਤੀ।
ਇਨ੍ਹਾਂ ਦੇਸ਼ਾਂ ‘ਚ ਰਿਲੀਜ਼ ਹੋਵੇਗੀ ਫ਼ਿਲਮ
ਸਲਮਾਨ ਖ਼ਾਨ ਨੇ ਆਪਣੇ ਟਵੀਟ ‘ਚ ਫ਼ਿਲਮ ਦਾ ਇਕ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ UAE ਦੇ ਸਿਨੇਮਾਘਰਾਂ ‘ਚ ਰਾਧੇ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਮਿਲਦੇ ਹਾਂ ਥਿਏਟਰ ‘ਚ ਓਦੋਂ ਤਕ ਸੁਰੱਖਿਅਤ ਰਹੋ।” ਫ਼ਿਲਮ ਦੇ ਪੋਸਟਰ ਦੇ ਟੌਪ ‘ਤੇ ਲਿਖਿਆ ਹੈ ਕਿ ਕਤਰ, ਓਮਾਨ, ਕੁਵੈਤ, ਸਾਊਦੀ ਅਰਬ ਅਤੇ ਬਹਿਰੀਨ ਦੇ ਸਿਨੇਮਾਘਰਾਂ ‘ਚ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਫ਼ਿਲਮ ਦਾ ਟ੍ਰੇਲਰ ਲੌਂਚ ਤੋਂ ਬਾਅਦ ਇਸ ਦੇ ਦੋ ਗਾਣੇ ਵੀ ਆ ਚੁੱਕੇ ਹਨ। ਪ੍ਰਸ਼ੰਸਕ ਇਨ੍ਹਾਂ ਗਾਣਿਆਂ ਦਾ ਕਾਫ਼ੀ ਮਜ਼ਾ ਲੈ ਰਹੇ ਹਨ। ਦੋਹਾਂ ਗੀਤਾਂ ‘ਚ ਸਲਮਾਨ ਖ਼ਾਨ ਪਾਵਰ ਪੈਕ ਪਰਫ਼ੌਰਮੈਂਸ ਦੇਖਣ ਨੂੰ ਮਿਲ ਰਹੀ ਹੈ। ਸੀਟੀ ਮਾਰ ਗਾਣੇ ‘ਚ ਉਨ੍ਹਾਂ ਨੇ ਦਿਸ਼ਾ ਪਟਾਨੀ ਦੇ ਨਾਲ ਜ਼ਬਰਦਸਤ ਡਾਂਸ ਕੀਤਾ ਹੈ। ਟ੍ਰੇਲਰ ‘ਚ ਉਹ ਦਿਸ਼ਾ ਪਟਾਨੀ ਨੂੰ ਕਿੱਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਬਾਅਦ ‘ਚ ਪ੍ਰਸ਼ੰਸਕਾਂ ਨੇ ਨੋਟਿਸ ਕੀਤਾ ਕਿ ਦਿਸ਼ਾ ਦੇ ਮੂੰਹ ‘ਤੇ ਟੇਪ ਲੱਗੀ ਹੋਈ ਸੀ।
ਨਹੀਂ ਟੁੱਟੀ ਨੋ ਕਿੱਸ ਪੌਲਿਸੀ
ਪ੍ਰਸ਼ੰਸਕ ਦਾਅਵਾ ਕਰ ਰਹੇ ਹਨ ਕਿ ਇਸ ਦੌਰਾਨ ਦਿਸ਼ਾ ਪਟਾਨੀ ਨੇ ਆਪਣੇ ਮੂੰਹ ‘ਤੇ ਟੇਪ ਲਗਾਈ ਹੋਈ ਸੀ ਅਤੇ ਇਸ ਨਾਲ ਸਲਮਾਨ ਦੀ ਪੌਲਿਸੀ ਵੀ ਨਹੀਂ ਟੁੱਟੀ। ਸਲਮਾਨ ਖ਼ਾਨ ਦੀ ਫ਼ਿਲਮ ਦਾ ਟ੍ਰੇਲਰ ਕਰੀਬ ਇੱਕ ਹਫ਼ਤਾ ਪਹਿਲਾਂ ਰਿਲੀਜ਼ ਹੋਇਆ ਸੀ, ਪਰ ਸਲਮਾਨ ਦੇ ਦਾਅਵੇ ਨੂੰ ਟੁੱਟਦਾ ਦੇਖ ਪ੍ਰਸ਼ੰਸਕ ਕਾਫ਼ੀ ਹੈਰਾਨ ਸਨ। ਹੁਣ ਸੋਸ਼ਲ ਮੀਡੀਆ ਯੂਜ਼ਰਜ਼ ਦਾ ਕਹਿਣਾ ਹੈ ਕਿ ਦਿਸ਼ਾ ਦੇ ਮੂੰਹ ‘ਤੇ ਟੇਪ ਸੀ ਇਸ ਨਾਲ ਸਲਮਾਨ ਦੀ ਪੌਲਿਸੀ ਨਹੀਂ ਟੁੱਟੀ।