ਸੁੱਕੇ ਮੇਵੇ ਸਿਹਤ ਲਈ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਖਾਣ ‘ਚ ਵੀ ਸਵਾਦ ਵੀ ਹੁੰਦੇ ਹਨ। ਆਓ ਜਾਣਦੇ ਹਾਂ ਮਖਾਣਾ ਮਸਾਲਾ ਚਾਟ ਬਣਾਉਣ ਦੀ ਆਸਾਨ ਵਿਧੀ। ਤੁਸੀਂ ਇਸ ਨੂੰ ਸ਼ਾਮ ਦੇ ਨਾਸ਼ਤੇ ਦੇ ਨਾਲ ਚਾਹ ਜਾਂ ਕੌਫ਼ੀ ਦੇ ਨਾਲ ਖਾ ਸਕਦੇ ਹੋ।
ਸਮੱਗਰੀ
ਤਿੰਨ ਕੱਪ ਮਖਾਣੇ
ਇੱਕ ਚੌਥਾਈ ਚੱਮਚ ਹਲਦੀ ਪਊਡਰ
ਅੱਧਾ ਚੱਮਚ ਲਾਲ ਮਿਰਚ ਪਾਊਡਰ
ਇੱਕ ਚੱਮਚ ਚਾਟ ਮਸਾਲਾ
ਕਾਲਾ ਨਮਕ ਸਵਾਦ ਅਨੁਸਾਰ
ਤਿੰਨ ਵੱਡੇ ਚੱਮਚ ਘਿਓ
ਵਿਧੀ
ਸਭ ਤੋਂ ਪਹਿਲਾਂ ਨਾਨ ਸਟਿਕਿੰਗ ਬਰਤਨ ‘ਚ ਘਿਓ ਗਰਮ ਕਰੋ। ਇਸ ‘ਚ ਮਾਖਾਣੇ ਪਾ ਕੇ 10-15 ਮਿੰਟ ਦੇ ਲਈ ਘੱਟ ਗੈਸ ‘ਤੇ ਭੁੰਨੋ। ਜਦੋਂ ਉਹ ਬਰਾਊਨ ਹੋ ਜਾਣ ਤਾਂ ਉਨ੍ਹਾਂ ‘ਚ ਚਾਟ ਮਸਾਲੇ ਨੂੰ ਛਿੜਕ ਕੇ ਬਾਕੀ ਸਾਰੇ ਮਸਾਲੇ ਪਾ ਦਿਓ। ਹੁਣ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਗੈਸ ਨੂੰ ਬੰਦ ਕਰ ਦਿਓ। ਧਿਆਨ ਰੱਖੋ ਕਿ ਇਸ ਨੂੰ ਲਗਾਤਾਰ ਹਿਲਾਉਂਦੇ ਰਹੋ। ਹੁਣ ਇਸ ‘ਚ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਉਸ ਨੂੰ ਚਾਹ ਜਾਂ ਕੌਫ਼ੀ ਨਾਲ ਪਰੋਸੋ।