ਮਿਲਕਸ਼ੇਕ ਕੌਫ਼ੀ ਸਵਾਦ ਹੁੰਦੈ ਅਤੇ ਇਹ ਬਣਾਉਣ ‘ਚ ਵੀ ਬਹੁਤ ਆਸਾਨ ਹੈ। ਤੁਸੀ ਕਈ ਤਰ੍ਹਾਂ ਦੇ ਮਿਲਕਸ਼ੇਕ ਪੀਤੇ ਹੋਣਗੇ, ਪਰ ਆਓ ਜਾਣਦੇ ਹਾਂ ਖਜੂਰ ਅਤੇ ਕੌਫ਼ੀ ਮਿਲਕਸ਼ੇਕ ਬਣਾਉਣ ਦੀ ਵਿਧੀ
ਸਮੱਗਰੀ
ਇੱਕ ਕੱਪ ਖਜੂਰ (ਗਿਟਕਾਂ ਕੱਢ ਕੇ)
10 ਵੱਡੇ ਚੱਮਚ ਕੌਫ਼ੀ ਪਾਊਡਰ
ਛੇ ਕੱਪ ਦੁੱਧ
5-6 ਹਰੀਆਂ ਇਲਾਇਚੀਆਂ
3 ਵੱਡੇ ਚੱਮਚ ਚੀਨੀ
3/4 ਕੱਪ ਤਾਜ਼ਾ ਕਰੀਮ
ਵਿਧੀ
ਸਭ ਤੋਂ ਪਹਿਲਾਂ ਇੱਕ ਪੈਨ ‘ਚ ਪਾਣੀ ਅਤੇ ਕੌਫ਼ੀ ਪਾਊਡਰ ਪਾ ਕੇ ਗਰਮ ਕਰੋ। ਫ਼ਿਰ ਉਸ ‘ਚ ਚੀਨੀ ਅਤੇ ਹਰੀ ਇਲਾਇਚੀ ਪਾ ਕੇ ਸ਼ੱਕਰ ਨੂੰ ਪਿਘਲਣ ਤਕ ਗਰਮ ਕਰੋ। ਗੈਸ ਬੰਦ ਕਰ ਦਿਓ ਅਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਹੁਣ ਖਜੂਰਾਂ ‘ਚ ਥੋੜ੍ਹਾ ਜਿਹਾ ਦੁੱਧ ਮਿਲਾ ਲਓ ਅਤੇ ਬਲੈਂਡਰ ‘ਚ ਪੀਸ ਲਓ । ਇਸ ‘ਚ ਕੌਫ਼ੀ ਵਾਲਾ ਘੋਲ, ਦੁੱਧ ਅਤੇ ਕਰੀਮ ਪਾ ਕੇ ਮਿਲਾਓ। ਉਸ ਤੋਂ ਬਾਅਦ ਉਸ ਨੂੰ ਬਲੈਂਡਰ ‘ਚ ਘੁਮਾਓ। ਮਿਲਕਸ਼ੇਕ ਨੂੰ ਗਿਲਾਸ ‘ਚ ਪਾ ਕੇ ਸਰਵ ਕਰੋ।