ਪੂਰਾ ਭਾਰਤ ਦੇਸ਼ ਇਸ ਸਮੇਂ ਕੋਰੋਨਾਵਾਇਰਸ ਦੀ ਬੇਹੱਦ ਭਿਆਨਕ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਹਸਪਤਾਲਾਂ ‘ਚ ਬੈੱਡ, ਔਕਸੀਜਨ ਅਤੇ ਦਵਾਈਆਂ ਦੀ ਕਿੱਲਤ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਔਕਸੀਜਨ ਦੀ ਕਮੀ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ‘ਚ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਕਈ ਸੈਲੇਬ੍ਰਿਟੀਜ਼ ਅੱਗੇ ਆਉਣ ਲੱਗੇ ਹਨ। ਹੁਣ ਰਿਤਿਕ ਰੌਸ਼ਨ ਨੇ ਭਾਰਤ ਦੀ ਮਦਦ ਲਈ ਸ਼ੁਰੂ ਕੀਤੇ ਗਏ ਇਕ ਫ਼ੰਡ ਰੇਜਿੰਗ ਕੈਮਪੇਨ ‘ਚ ਆਰਥਿਕ ਮਦਦ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ੰਡ ਰੇਜ਼ਿੰਗ ਕੈਮਪੇਨ ਰਾਹੀਂ ਕਈ ਵਿਦੇਸ਼ੀ ਸੇਲੇਬ੍ਰਿਟੀਜ਼ ਵੀ ਭਾਰਤ ਦੀ ਆਰਥਿਕ ਮਦਦ ਲਈ ਅੱਗੇ ਆ ਰਹੀਆਂ ਹਨ।
ਲੇਖਕ ਤੇ ਲਾਈਫ਼ ਕੋਚ ਜੈ ਸ਼ੈੱਟੀ ਨੇ ਇਸ ਦੀ ਜਾਣਕਾਰੀ ਇਨਸਟਾਗ੍ਰੈਮ ‘ਤੇ ਇਕ ਪੋਸਟ ਰਾਹੀਂ ਦਿੱਤੀ ਹੈ। ਇਸ ਪੋਸਟ ਮੁਤਾਬਿਕ ਗਿਵ ਇੰਡੀਆ ਰਾਹੀਂ ਦੁਨੀਆਂ ਭਰ ਦੇ ਸਿਤਾਰਿਆਂ ਨੇ ਆਰਥਿਕ ਯੋਗਦਾਨ ਦਿੱਤਾ ਹੈ। ਜੈ ਨੇ ਇਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ।
ਪੋਸਟ ਮੁਤਾਬਿਕ, ਹੌਲੀਵੁਡ ਸੁਪਰਸਟਾਰ ਵਿਲ ਸਮਿਥ ਪਰਿਵਾਰ ਨੇ 50 ਹਜ਼ਾਰ ਡਾਲਰ ਡੋਨੇਟ ਕੀਤੇ ਹਨ। ਸ਼ਾਨ ਮੈਂਡਿਸ ਨੇ ਵੀ ਇੰਨੀ ਹੀ ਰਕਮ ਦਿੱਤੀ ਡੋਨੇਟ ਕੀਤੀ ਹੈ। ਦਾ ਏਲਨ ਸ਼ੋਅ ਨੇ 59 ਹਜ਼ਾਰ ਡਾਲਰ ਇਕੱਠੇ ਕੀਤੇ ਹਨ। ਬ੍ਰੈਂਡਨ ਬਰਚਰਡ ਅਤੇ ਰੋਹਨ ਓਝਾ ਨੇ 50 ਹਜ਼ਾਰ ਡਾਲਰ ਦਾਨ ਕੀਤਾ ਹੈ ਜਦੋਂਕਿ ਜੈਮੀ ਕੈਰਨ ਲੀਮਾ ਨੇ ਇਕ ਲੱਖ ਡਾਲਰ ਦਿੱਤਾ। ਕੈਮਿਲਾ ਕਬੈਲੋ ਨੇ ਛੇ ਹਜ਼ਾਰ ਡਾਲਰ ਅਤੇ ਰਿਤਿਕ ਰੌਸ਼ਨ ਨੇ 15 ਹਜ਼ਾਰ ਡਾਲਰ ਡੋਨੇਟ ਕੀਤੇ। ਜੈ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਚੈਨਲਜ਼ ਰਾਹੀਂ ਮਦਦ ਦੀ ਗੁਹਾਰ ਐਮਪਲੀਫ਼ਾਈ ਕਰਨ ਅਤੇ ਖ਼ੁਦ ਡੋਨੇਟ ਕਰਨ ਲਈ ਧੰਨਵਾਦ ਕੀਤਾ।
ਜੈ ਨੇ ਦੱਸਿਆ ਕਿ ਇਸ ਫ਼ੰਡ ਇਕੱਠਾ ਕਰਨ ਵਾਲੇ ਕੈਂਪ ਰਾਹੀਂ ਹੁਣ ਤਕ 3 ਮਿਲੀਅਨ 6 ਲੱਖ 88 ਹਜ਼ਾਰ 981 ਡਾਲਰ ਜੋ ਕਿ ਕਰੀਬ 27 ਕਰੋੜ 35 ਲੱਖ ਰੁਪਏ ਬਣਦੇ ਹਨ ਜਮ੍ਹਾ ਕਰਵਾਏ॥ ਰਿਤਿਕ ਰੋਸ਼ਨ ਨੇ ਵੀ ਜੈ ਨੂੰ ਵਧਾਈ ਦਿੱਤੀ।
ਸੋਸ਼ਲ ਮੀਡੀਆ ਦੇ ਜ਼ਰੀਏ ਮਦਦ ‘ਚ ਜੁੱਟੇ ਸਿਤਾਰੇ
ਬੌਲੀਵੁਡ ਦੀਆਂ ਮਸਹੂਰ ਹਸਤੀਆਂ ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜਨ ‘ਚ ਆਮ ਨਾਗਰਿਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਹਿਯੋਗ ਕਰ ਰਹੇ ਹਨ। ਕਈ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਖੋਲ੍ਹ ਦਿੱਤੇ ਹਨ। ਭੂਮੀ ਪੇਡਨੇਕਰ, ਤਪਸੀ ਪਨੂੰ, ਮਨੋਜ ਬਾਜਪਾਈ, ਪੰਕਜ ਤ੍ਰਿਪਾਠੀ, ਵਿਨੀਤ ਕੁਮਾਰ ਸਿੰਘ, ਸਵਰਾ ਭਾਸਕਰ, ਸੋਨਮ ਕਪੂਰ ਵਰਗੇ ਕਲਾਕਾਰ ਆਪਣੇ ਐਕਾਊਂਟਸ ਜ਼ਰੀਏ ਪ੍ਰਸਾਰਿਤ ਕਰ ਰਹੇ ਹਨ ਅਤੇ ਸੋਨੂੰ ਸੂਦ ਨੇ ਸਰਗਰਮੀ ਨਾਲ ਲੋੜਵੰਦਾਂ ਦੀ ਮਦਦ ਕਰਨ ‘ਚ ਲੱਗੇ ਹੋਏ ਹਨ।