ਭਾਰਤ ‘ਚ ਹਰ ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਹੁਣ ਤਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਲੋਕਾਂ ਨੂੰ ਹਸਪਤਾਲਾਂ ‘ਚ ਬੈੱਡਜ਼ ਅਤੇ ਔਕਸੀਜਨ ਨਹੀਂ ਮਿਲ ਰਹੀ। ਅਜਿਹੇ ਹਾਲਾਤਾਂ ‘ਚ ਬੌਲੀਵੁਡ ਅਦਾਕਾਰ ਅਤੇ ਨਿਰਦੇਸ਼ਕ ਫ਼ਰਹਾਨ ਅਖ਼ਤਰ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਐਕਸੈੱਲ ਐਂਟਰਟੇਨਮੈਂਟ ਲੋੜਵੰਦ ਲੋਕਾਂ ਨੂੰ ਹਰ ਸਹੂਲਤ ਪ੍ਰਦਾਨ ਕਰੇਗੀ। ਇਸ ਲਈ ਉਨ੍ਹਾਂ ਦੀ ਕੰਪਨੀ ਕਈ NGOs ਨਾਲ ਕੰਮ ਕਰਨ ਜਾ ਰਹੀ ਹੈ।
ਫ਼ਰਹਾਨ ਅਖ਼ਤਰ ਨੇ ਇਹ ਜਾਣਕਾਰੀ ਦਿੰਦੇ ਹੋਏ ਹਰ ਉਸ ਔਰਗੇਨਾਈਜ਼ੇਸ਼ਨ ਦੀ ਲਿਸਟ ਸਾਂਝੀ ਕੀਤੀ ਜਿਸ ‘ਚ ਉਨ੍ਹਾਂ ਦੀ ਕੰਪਨੀ ਨੇ ਡੋਨੇਟ ਕੀਤਾ ਹੈ। ਫ਼ਰਹਾਨ ਨੇ ਆਪਣੇ ਬਿਆਨ ‘ਚ ਕਿਹਾ ਕਿ ਔਕਸੀਜਨ ਅਤੇ ਐਂਬੂਲੈਂਸ ਤੋਂ ਲੈ ਕੇ ਖਾਣੇ ਤਕ ਸਭ ਕੁਝ ਮੁਹੱਈਆ ਕਰਵਾਇਆ ਜਾਵੇਗਾ। ਇਹ ਲੋਕ ਇਕੱਠੇ ਮਿਲ ਕੇ ਵਧੀਆ ਕੰਮ ਕਰ ਰਹੇ ਹਨ।
ਵਰਕਫ਼ਰੰਟ ਦੀ ਗੱਲ ਕਰੀਏ ਤਾਂ ਫ਼ਰਹਾਨ ਅਖ਼ਤਰ ਬਹੁਤ ਜਲਦ ਫ਼ਿਲਮ ਤੂਫ਼ਾਨ ‘ਚ ਨਜ਼ਰ ਆਉਣ ਵਾਲੇ ਹਨ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਫ਼ਿਲਮ ਦਾ ਇੰਤਜਾਰ ਕਰ ਰਹੇ ਹਨ। ਦੇਸ਼ ‘ਚ ਚੱਲ ਰਹੇ ਕੋਰੋਨਾ ਸੰਕਟ ਦੇ ਮੱਦੇਨਜਰ ਇਹ ਫ਼ਿਲਮ ਹੁਣ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਦੀ ਬਜਾਏ OTT ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਰਾਕੇਸ਼ ਓਮਪ੍ਰਕਾਸ ਨੇ ਡਾਇਰੈਕਟ ਕੀਤਾ ਹੈ। ਪਰੇਸ਼ ਰਾਵਲ ਫ਼ਿਲਮ ‘ਚ ਕੋਚ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।