ਪਿਛਲੇ ਇੱਕ ਸਾਲ ਤੋਂ ਕੋਰੋਨਾ ਨੇ ਦੇਸ ‘ਚ ਹਾਰਾਕਾਰ ਮਚਾਈ ਹੋਈ ਹੈ। ਕੋਰੋਨਾ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੋ ਗਈ ਹੈ। ਲੋਕ ਹਸਪਤਾਲ ਅਤੇ ਔਕਸੀਜਨ ਲਈ ਮਦਦ ਦੀ ਗੁਹਾਰ ਲਗਾ ਰਹੇ ਹਨ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ। ਅਜਿਹੀ ਸਥਿਤੀ ‘ਚ ਬੌਲੀਵੁਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਸਮੇਤ ਬੌਲੀਵੁਡ ਦੀਆਂ ਮਸਹੂਰ ਹਸਤੀਆਂ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਹਨ। ਹੁਣ ਸਾਬਕਾ ਮਿਸ ਯੂਨੀਵਰਸ ਅਤੇ ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੇ ਇਨਸਟਾਗ੍ਰੈਮ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਸ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ”ਮੇਰਾ ਦਿਲ ਉਨ੍ਹਾਂ ਲੋਕਾਂ ਲਈ ਬੈਠ ਜਾਂਦਾ ਹੈ ਜੋ ਇੱਕ-ਇੱਕ ਸਾਹ ਲਈ ਲੜ ਰਹੇ ਹਨ। ਅਪਣਿਆਂ ਦੀ ਮੌਤ ‘ਤੇ ਸੋਗ ਜਤਾ ਰਹੇ ਹਨ। ਜਿਉਂਦੇ ਰਹਿਣ ਲਈ ਸੰਘਰਸ਼ ਕਰ ਰਹੇ। ਦਿਹਾੜੀਦਾਰ ਮਜ਼ਦੂਰਾਂ ਦੀ ਮਾੜੀ ਹਾਲਤ। ਸਾਰੇ ਕੋਰੋਨਾਵਾਇਰ ਦੌਰਾਨ ਮੈਡੀਕਲ ਸਟਾਫ਼ ਅਤੇ ਸਵੈ-ਸੇਵਕ ਲਗਾਤਾਰ ਨਾਲ ਲੜ ਰਹੇ ਹਨ। ਫ਼ਿਰ ਵੀ ਮਨੁੱਖਤਾ ਹਰ ਸਮੇਂ ਅੱਗੇ ਰਹਿੰਦੀ ਹੈ। ਇਹ ਦੇਖਣਾ ਕੇ ਚੰਗਾ ਲੱਗਦਾ ਹੈ ਕਿ ਸਾਰੇ ਖੇਤਰਾਂ, ਸਾਰੇ ਧਰਮਾਂ ਅਤੇ ਸਾਰੇ ਥਾਵਾਂ ਦੇ ਲੋਕ ਬਿਨਾਂ ਸਰਤ ਮਦਦ ਲਈ ਅੱਗੇ ਆ ਰਹੇ ਹਨ। ਪੂਰੀ ਤਰ੍ਹਾਂ ਨਾਲ ਮਾਨਵਤਾ ਨਾਲ ਸੰਚਾਲਿਤ।”
ਲੋਕ ਕਰ ਰਹੇ ਹਨ ਇਕ-ਦੂਜੇ ਦੀ ਮਦਦ
ਸੁਸ਼ਮਿਤਾ ਅੱਗੇ ਲਿਖਦੀ ਹੈ, ”ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਪ੍ਰਸ਼ੰਸਕਾਂ, ਪਰਿਵਾਰ, ਦੋਸਤਾਂ ਅਤੇ ਸਿਹਤ ਕਰਮਚਾਰੀਆਂ ਨਾਲ ਘਿਰੀ ਹੋਈ ਹਾਂ ਜੋ ਦੂਜਿਆਂ ਦੀ ਮਦਦ ਕਰਨ ‘ਚ ਮੇਰੀ ਮਦਦ ਕਰ ਰਹੇ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦੀ ਹਾਂ ਜਿਹੜੇ ਥੋੜ੍ਹਾ-ਬਹੁਤ ਵੀ ਕਰ ਰਹੇ ਹਨ। ਤੁਸੀਂ ਜਾਣਦੇ ਵੀ ਨਹੀਂ ਹੋਵੋਗੇ ਇਹ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ‘ਚ ਬਹੁਤ ਮਦਦ ਕਰ ਰਹੇ ਹਨ।”
ਸਾਰੇ ਸੁਰੱਖਿਤ ਰਹੋ
ਉਹ ਅੱਗੇ ਲਿਖਦੀ ਹੈ ਕਿ ਸਭ ਦੀਆਂ ਆਪਣੀਆਂ ਚੁਣੌਤੀਆਂ ਹਨ। ਕੁਝ ਦੂਜਿਆਂ ਨਾਲੋਂ ਜ਼ਿਆਦਾ ਮੁਸ਼ਕਿਲ ਹੈ, ਪਰ ਇਨ੍ਹਾਂ ਸਭ ‘ਚ ਅਸੀਂ ਇਕੱਠੇ ਹਾਂ। ਕ੍ਰਿਪਾ ਕਰ ਕੇ ਸੁਰੱਖਿਅਤ ਰਹੋ, ਸਿਹਤਮੰਦ ਰਹੋ, ਸਾਫ਼ ਰਹੋ ਅਤੇ ਆਪਣੇ ਮਨ ਨੂੰ ਸਾਂਤ ਰੱਖਣ ਦੀ ਕੋਸ਼ਿਸ਼ ਕਰੋ। ਮਾਸਕ ਪਾਓ ਅਤੇ ਨਿਯਮਾਂ ਦੀ ਪਾਲਨਾ ਕਰੋ ਜੋ ਸ਼ਾਇਦ ਤੁਹਾਨੂੰ ਇੱਕ ਪਿੰਜਰੇ ਵਾਂਗ ਲੱਗੇ, ਪਰ ਅਸਲ ‘ਚ ਉਹ ਸਾਡੀ ਜ਼ਿੰਦਗੀ ਦੀ ਸੁਰੱਖਿਆ ਕਰ ਰਹੀ ਹੈ। ਤੁਸੀਂ ਸਾਰੇ ਮੇਰੀਆਂ ਪ੍ਰਾਰਥਨਾਵਾਂ ‘ਚ ਸ਼ਾਮਿਲ ਹੋ।