ਦੇਸ਼ ’ਚ ਕੋਰੋਨਾ ਦਾ ਪ੍ਰਕੋਪ ਜਾਰੀ, ਪਿਛਲੇ 24 ਘੰਟਿਆਂ ’ਚ 3780 ਮਰੀਜ਼ਾਂ ਦੀ ਮੌਤ, 3.82 ਲੱਖ ਨਵੇਂ ਮਾਮਲੇ ਆਏ

ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ’ਚ ਦੇਸ਼ ’ਚ 3.82 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲਾ ਦੁਆਰਾ ਜਾਰੀ ਅੰਕੜਿਆਂ ਮੁਤਾਬਕ, ਦੇਸ਼ ’ਚ ਇਕ ਦਿਨ ’ਚ ਕੋਰੋਨਾ ਦੇ 3,82,315 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਹੁਣ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 2,06,65,148 ਤਕ ਪਹੁੰਚ ਗਈ ਹੈ। ਉਥੇ ਹੀ ਬੀਤੇ 24 ਘੰਟਿਆਂ ’ਚ 3,780 ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 2,26,188 ਤਕ ਪਹੁੰਚ ਗਿਆ ਹੈ।
ਸਿਹਤ ਮੰਤਰਾਲਾ ਮੁਤਾਬਕ, ਰਾਹਤ ਦੀ ਗੱਲ ਹੈ ਕਿ 1,69,51,731 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਉਥੇ ਹੀ ਦੇਸ਼ ’ਚ ਸਰਗਰਮ ਮਾਮਲੇ 34,87,229 ਹਨ। ਸਿਹਤ ਮੰਤਰਾਲਾ ਮੁਤਾਬਕ, ਹੁਣ ਤਕ 16,04,94,188 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ।