ਲਖਨਊ- ਕਾਂਗਰਸ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਸਰਕਾਰ ‘ਤੇ ਸੱਚ ਦਬਾਉਣ ਦਾ ਦੋਸ਼ ਲਗਾਇਆ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਸੂਬੇ ‘ਚ ਚੋਣ ਡਿਊਟੀ ਕਰਨ ਵਾਲੇ ਲਗਭਗ 700 ਅਧਿਆਪਕਾਂ ਦੀ ਮੌਤ ਹੋ ਚੁਕੀ ਹੈ ਅਤੇ ਇਨ੍ਹਾਂ ‘ਚ ਇਕ ਗਰਭਵਤੀ ਜਨਾਨੀ ਵੀ ਸ਼ਾਮਲ ਹਨ। ਉਨ੍ਹਾਂ ਨੇ ਰਾਜ ਚੋਣ ਕਮਿਸ਼ਨ ‘ਤੇ ਵੀ ਗੰਭੀਰ ਦੋਸ਼ ਲਲਗਾਇਆ। ਪ੍ਰਿਯੰਕਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ‘ਚ ਚੋਣ ਡਿਊਟੀ ਕਰਨ ਵਾਲੇ ਲਗਭਗ 700 ਅਧਿਆਪਕਾਂ ਦੀ ਮੌਤ ਹੋ ਚੁਕੀ ਹੈ ਅਤੇ ਇਨ੍ਹਾਂ ‘ਚ ਇਕ ਗਰਭਵਤੀ ਜਨਾਨੀ ਵੀ ਸ਼ਾਮਲ ਹੈ, ਜਿਸ ਨੂੰ ਚੋਣ ਡਿਊਟੀ ਕਰਨ ਲਈ ਜ਼ਬਰਨ ਮਜ਼ਬੂਰ ਕੀਤਾ ਗਿਆ।”
ਆਪਣੇ ਟਵੀਟ ‘ਚ ਉਨ੍ਹਾਂ ਕਿਹਾ,”ਕੋਰੋਨਾ ਦੀ ਦੂਜੀ ਲਹਿਰ ਦੇ ਕਹਿਰ ਬਾਰੇ ਇਕ ਵਾਰ ਮੁੜ ਵਿਚਾਰ ਕੀਤੇ ਬਿਨਾਂ ਉੱਤਰ ਪ੍ਰਦੇਸ਼ ਦੀਆਂ ਲਗਭਗ 6 ਹਜ਼ਾਰ ਪੇਂਡੂ ਪੰਚਾਇਤਾਂ ‘ਚ ਇਹ ਚੋਣਾਂ ਕਰਵਾਈਆਂ ਗਈਆਂ। ਬੈਠਕਾਂ ਹੋਈਆਂ, ਚੋਣ ਮੁਹਿੰਮ ਚਲੀ ਅਤੇ ਹੁਣ ਪੇਂਡੂ ਇਲਾਕਿਆਂ ‘ਚ ਕੋਰੋਨਾ ਦਾ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ।” ਉਨ੍ਹਾਂ ਨੇ ਲੜੀਵਾਰ ਟਵੀਟ ‘ਚ ਦੋਸ਼ ਲਗਾਇਆ ਕਿ ਪੇਂਡੂ ਇਲਾਕਿਆਂ ‘ਚ ਲੋਕਾਂ ਦੀ ਵੱਡੀ ਗਿਣਤੀ ‘ਚ ਮੌਤ ਹੋ ਰਹੀ ਹੈ ਜੋ ਕਿ ਝੂਠੇ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਹੈ। ਪ੍ਰਿਯੰਕਾ ਨੇ ਕਿਹਾ,”ਪੂਰੇ ਉੱਤਰ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ‘ਚ ਲੋਕਾਂ ਦੀ ਘਰਾਂ ‘ਚ ਮੌਤ ਹੋ ਰਹੀ ਹੈ ਅਤੇ ਇਨ੍ਹਾਂ ਨੂੰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜਿਆਂ ‘ਚ ਵੀ ਨਹੀਂ ਗਿਣਿਆ ਜਾ ਰਿਹਾ ਹੈ, ਕਿਉਂਕਿ ਪੇਂਡੂ ਇਲਾਕਿਆਂ ‘ਚ ਜਾਂਚ ਹੀ ਨਹੀਂ ਹੋ ਰਹੀ ਹੈ।”