ਘਰੇਲੂ ਢੰਗਾਂ ‘ਚ ਸਭ ਤੋਂ ਕਾਰਗਾਰ ਹੁੰਦੀ ਹੈ ਤੁਲਸੀ। ਰੋਜ਼ਾਨਾ ਸਵੇਰੇ ਉੱਠ ਕੇ ਤੁਲਸੀ ਦੀਆਂ ਪੰਜ ਪੱਤੀਆਂ ਧੋ ਕੇ ਖਾਣੀ ਚਾਹੀਦੀਆਂ ਹਨ।
ਹਲਦੀ ਦਾ ਦੁੱਧ ਪੀਣ ਨਾਲ ਵੀ ਇਨਫ਼ੈਕਸ਼ਨ ਤੋਂ ਬਚਾਅ ਕੀਤਾ ਜਾ ਸਕਦਾ ਹੈ। ਰਾਤ ਨੂੰ ਸੌਣ ਸਮੇਂ ਹਲਦੀ ਦਾ ਦੁੱਧ ਜ਼ਰੂਰ ਪੀਓ।
ਰਸਦਾਰ ਫ਼ਲ ਅਤੇ ਜੂਸ ਦੀ ਵਰਤੋਂ ਖ਼ੂਬ ਕਰਨੀ ਚਾਹੀਦੀ ਹੈ। ਹਰੀਆਂ ਸਬਜ਼ੀਆਂ ਖਾ ਕੇ ਆਂਵਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਪਾਨ ਦੇ ਪੱਤਿਆਂ ‘ਤੇ ਸਵਾਇਨ ਫ਼ਲੂ ਨਿਰੋਧੀ ਦਵਾਈ ਦੀਆਂ ਕੁਝ ਬੂੰਦਾਂ ਪਾ ਕੇ ਹਫ਼ਤੇ ਭਰ ਤਕ ਦਿਨ ‘ਚ ਦੋ ਵਾਰ ਖਾਣ ਨਾਲ ਸਵਾਇਨ ਫ਼ਲੂ ਤੋਂ ਬਚਾਅ ਕੀਤਾ ਜਾ ਸਕਦਾ ਹੈ।