‘ਆਸਾਮ’ ‘ਚ ਲੱਗੇ ਭੂਚਾਲ ਦੇ ਵੱਡੇ ਝਟਕੇ, 6.4 ਮਾਪੀ ਗਈ ਤੀਬਰਤਾ

ਆਸਾਮ : ਆਸਾਮ ਦੇ ਗੁਹਾਟੀ ਸਮੇਤ ਪੂਰਬ-ਉੱਤਰ ‘ਚ ਮੰਗਲਵਾਰ ਨੂੰ ਭੂਚਾਲ ਦੇ ਵੱਡ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਕਰੀਬ 7 ਵਜ ਕੇ 55 ਮਿੰਟ ‘ਤੇ ਲੱਗੇ। ਇਸ ਦੀ ਰਿਕਟਰ ਸਕੇਲ ‘ਤੇ ਤੀਬਰਤਾ 6.4 ਦੱਸੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਬਿੰਦੂ ਆਸਾਮ ਦਾ ਸੋਨੀਤਪੁਰ ਦੱਸਿਆ ਜਾ ਰਿਹਾ ਹੈ।
ਭੂਚਾਲ ਦੇ ਝਟਕੇ ਲੱਗਣ ਤੋਂ ਬਾਅਦ ਲੋਕ ਤੁਰੰਤ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦਾ ਪ੍ਰਭਾਵ ਆਸਾਮ ਸਮੇਤ ਉੱਤਰ ਬੰਗਾਲ ‘ਚ ਮਹਿਸੂਸ ਕੀਤਾ ਗਿਆ। ਗੁਹਾਟੀ ‘ਚ ਕਈ ਥਾਵਾਂ ‘ਤੇ ਬਿਜਲੀ ਗੁੱਲ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਲਗਾਤਾਰ ਦੋ ਝਟਕੇ ਮਹਿਸੂਸ ਕੀਤੇ ਗਏ।
ਇਸ ਕਾਰਨ ਕਈ ਘਰਾਂ ‘ਚ ਦਰਾਰਾਂ ਵੀ ਪੈ ਗਈਆਂ। ਸੂਬੇ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਵੱਲੋਂ ਭੂਚਾਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।