ਗਰਮੀਆਂ ‘ਚ ਅੰਬਾਂ ਦਾ ਸੀਜ਼ਨ ਚੱਲ ਰਿਹਾ ਹੈ। ਅੰਬਾਂ ਦੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਅੰਬਾਂ ਦਾ ਰਸ, ਇਸ ਦਾ ਸ਼ੇਕ ਬਣਾਉਣ ਤੋਂ ਇਲਾਵਾ ਤੁਸੀਂ ਇਸ ਦੀ ਫ਼ਿਰਨੀ ਜਾਂ ਖੀਰ ਬਣਾ ਸਕਦੇ ਹੋ। ਅੰਬ ਦੀ ਖੀਰ ਖਾਣ ‘ਚ ਬਹੁਤ ਸੁਆਦ ਹੁੰਦੀ ਹੈ। ਇਸ ਨੂੰ ਆਸਾਨੀ ਨਾਲ ਘਰ ‘ਚ ਬਣਾਇਆ ਜਾ ਸਕਦਾ ਹੈ। ਅਸੀਂ ਤੁਹਾਨੂੰ ਅੰਬ ਦੀ ਖੀਰ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
– ਇੱਕ ਕੱਪ ਚਾਵਲ
– ਚਾਰ ਕੱਪ ਦੁੱਧ
– ਇੱਕ ਚੱਮਚ ਇਲਾਇਚੀ ਪਾਊਡਰ
– ਅੱਧਾ ਚੱਮਚ ਕੇਸਰ ਪਾਊਡਰ
– ਦੋ ਕੱਪ ਮੈਂਗੋ ਪਲਪ (ਅੰਬਾਂ ਦਾ ਗੁੱਦਾ)
– ਚਾਰ ਕੱਪ ਚੀਨੀ
– ਇੱਕ ਚੌਥਾਈ ਕੱਟੇ ਹੋਏ ਬਾਦਾਮ
– ਇੱਕ ਚੌਥਾਈ ਕੱਟਿਆ ਹੋਇਆ ਪਿਸਤਾ
– ਇੱਕ ਚੌਥਾਈ ਕੱਪ ਕਿਸ਼ਮਿਸ਼
ਵਿਧੀ
ਚਾਵਲਾਂ ਨੂੰ ਦੋ ਤੋਂ ਤਿੰਨ ਘੰਟੇ ਲਈ ਪਾਣੀ ‘ਚ ਭਿਓਂ ਕੇ ਰੱਖੋ। ਉਸ ਤੋਂ ਬਾਅਦ ਚਾਵਲਾਂ ਦੇ ਪਾਣੀ ਨੂੰ ਕੱਢ ਕੇ ਉਨ੍ਹਾਂ ਨੂੰ ਗਰਾਈਂਡਰ ‘ਚ ਪੀਸ ਲਓ। ਹੋਲੀ ਗੈਸ ‘ਤੇ ਇੱਕ ਡੂੰਘੇ ਬਰਤਨ ‘ਚ ਚਾਵਲਾਂ ਦਾ ਪੇਸਟ, ਦੁੱਧ, ਚੀਨੀ, ਇਲਾਇਚੀ ਪਾਊਡਰ ਅਤੇ ਕੇਸਰ ਪਾ ਕੇ ਪਕਾਓ। ਇਸ ਮਿਕਸਚਰ ਨੂੰ ਓਦੋਂ ਤਕ ਪਕਾਉਂਦੇ ਰਹੋ ਜਦੋਂ ਤਕ ਚਾਵਲਾਂ ਦਾ ਪੇਸਟ ਚੰਗੀ ਤਰ੍ਹਾਂ ਪੱਕ ਨਾ ਜਾਵੇ। ਉਸ ਤੋਂ ਬਾਅਦ ਦੁੱਧ ‘ਚ ਅੱਧੇ ਬਾਦਾਮ, ਪਿਸਤਾ, ਅਤੇ ਕਿਸ਼ਮਿਸ਼ ਪਾ ਕੇ ਮਿਲਾਓ। ਬਾਅਦ ‘ਚ ਗੈਸ ਨੂੰ ਬੰਦ ਕਰ ਦਿਓ। ਦੁੱਧ ‘ਚ ਮੈਂਗੋ ਪਲਪ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਇਸ ਨੂੰ ਫ਼ਰਿੱਜ ‘ਚ ਠੰਡਾ ਹੋਣ ਲਈ ਰੱਖ ਦਿਓ। ਜਦੋਂ ਮੈਂਗੋ ਫ਼ਿਰਨੀ ਚੰਗੀ ਤਰ੍ਹਾਂ ਠੰਡੀ ਹੋ ਜਾਵੇ ਤਾਂ ਇਸ ‘ਤੇ ਬਚੇ ਹੋਏ ਬਾਦਾਮ, ਪਿਸਤਾ ਅਤੇ ਕਿਸ਼ਮਿਸ਼ ਪਾ ਕੇ ਸਜਾਓ ਅਤੇ ਸਰਵ ਕਰੋ।