ਨਾਸ਼ਤੇ ‘ਚ ਜ਼ਿਆਦਾਤਰ ਲੋਕ ਬਰੈੱਡ ਟੋਸਟ ਜਾਂ ਕੁੱਝ ਟੇਸਟੀ ਖਾਣਾ ਪਸੰਦ ਕਰਦੇ ਹਨ। ਤੁਸੀਂ ਨਾਸ਼ਤੇ ‘ਚ ਸੈਂਡਵਿਚ ਰੋਲ ਵੀ ਟਰਾਈ ਕਰ ਸਕਦੇ ਹੋ। ਇਹ ਬਣਾਉਣ ‘ਚ ਵੀ ਕਾਫ਼ੀ ਆਸਾਨ ਹੈ ਅਤੇ ਖਾਣ ‘ਚ ਵੀ ਬਹੁਤ ਟੇਸਟੀ ਹੁੰਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਸੈਂਡਵਿਚ ਰੋਲ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ
– ਚਾਰ ਵ੍ਹਾਈਟ ਬਰੈੱਡ ਸਲਾਈਸਿਜ਼
– ਦੋ ਪਨੀਰ ਸਲਾਈਸਿਜ਼ ‘ਚ ਕੱਟੇ ਹੋਏ
– ਇੱਕ ਚੱਮਚ ਧਨੀਆ
– ਇੱਕ ਚੱਮਚ ਸਟ੍ਰੌਬਰੀ ਜੈਮ
– ਇੱਕ ਚੱਮਚ ਗਾਜਰ ਕੱਟੀ ਹੋਈ
– ਨਮਕ ਸੁਆਦ ਮੁਤਾਬਿਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਰੈੱਡ ਦੇ ਸਲਾਈਸਿਜ਼ ਨੂੰ ਕੱਟ ਕੇ ਵੱਖ ਕਰ ਲਓ। ਫ਼ਿਰ ਪਨੀਰ, ਪਿਆਜ਼, ਨਮਕ, ਗਾਜਰ, ਸਟ੍ਰੌਬਰੀ ਜੈਮ ਅਤੇ ਧਨੀਏ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ। ਫ਼ਿਰ ਤਿਆਰ ਮਿਸ਼ਰਣ ਨੂੰ ਬਰੈੱਡ ਸਲਾਈਸਿਜ਼ ‘ਤੇ ਫ਼ੈਲਾ ਕੇ ਰੋਲ ਬਣਾ ਲਓ ਅਤੇ ਓਵਨ ਨੂੰ 150 ਡਿਗਰੀ ਸੈਲਸੀਅਸ ‘ਤੇ ਗਰਮ ਕਰੋ। 15-20 ਮਿੰਟਾਂ ਲਈ ਬੇਕ ਕਰੋ। ਹੁਣ ਇਹ ਤਿਆਰ ਹੈ ਇਸ ਨੂੰ ਗਰਮ-ਗਰਮ ਸਰਵ ਕਰੋ।