ਦੁਬਈ – ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਇੰਗਲੈਂਡ ਖ਼ਿਲਾਫ਼ ਮਾਰਚ ‘ਚ ਸੀਮਿਤ ਓਵਰਾ ਦੀ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਹੈ। ਭੁਵਨੇਸ਼ਵਰ ਨੇ ਤਿੰਨ ਵਨ-ਡੇਜ਼ ‘ਚ 4.65 ਦੀ ਔਸਤ ਨਾਲ ਛੇ ਵਿਕਟਾਂ ਲਈਆਂ ਸਨ ਜਦਕਿ ਪੰਜ T-20s ‘ਚ 6.38 ਦੀ ਔਸਤ ਨਾਲ ਚਾਰ ਵਿਕਟ ਝਟਕਾਏ ਸਨ।
ਉਸ ਨੇ ਕਿਹਾ ਕਿ ਲੰਬੇ ਅਤੇ ਦਰਦਨਾਕ ਬ੍ਰੇਕ ਤੋਂ ਬਾਅਦ ਭਾਰਤ ਲਈ ਫ਼ਿਰ ਤੋਂ ਖੇਡਣ ਦੀ ਖ਼ੁਸ਼ੀ ਹੈ। ਮੈਂ ਇਸ ਦੌਰਾਨ ਆਪਣੀ ਫ਼ਿੱਟਨੈਸ ਅਤੇ ਤਕਨੀਕ ‘ਤੇ ਕਾਫ਼ੀ ਕੰਮ ਕੀਤੈ। ਭਾਰਤ ਲਈ ਫ਼ਿਰ ਵਿਕਟ ਲੈ ਕੇ ਚੰਗਾ ਲਗ ਰਿਹਾ ਹੈ।”
ਭੁਵਨੇਸ਼ਵਰ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਤੀਜੇ ਭਾਰਤੀ ਬਣ ਗਿਆ ਹੈ। ਜਨਵਰੀ ‘ਚ ਪਹਿਲਾ ਪੁਰਸਕਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਮਿਲਿਆ ਸੀ ਜਦਕਿ ਫ਼ਰਵਰੀ ‘ਚ ਔਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਜਿੱਤਿਆ ਸੀ। ਭੁਵਨੇਸ਼ਵਰ ਤੋਂ ਇਲਾਵਾ ਅਫ਼ਗ਼ਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖ਼ਾਨ ਅਤੇ ਜ਼ਿੰਬਾਬਵੇ ਦੇ ਸ਼ਾਨ ਵਿਲੀਅਮਜ਼ ਵੀ ਦੌੜ ‘ਚ ਸਨ।