ਮੁੰਬਈ (ਵਾਰਤਾ) – ਦਿੱਲੀ ਕੈਪੀਟਲਜ਼ ਦੇ ਤਜ਼ਰਬੇਕਾਰ ਓਪਨਰ ਸ਼ਿਖਰ ਧਵਨ ਨੇ ਕਿਹਾ ਕਿ ਉਨ੍ਹਾਂ ਦੇ ਓਪਨਿੰਗ ਜੋੜੀਦਾਰ ਪ੍ਰਿਥਵੀ ਸ਼ਾਹ ਨੇ ਚੈਂਪੀਅਨ ਦੀ ਤਰ੍ਹਾਂ ਵਾਪਸੀ ਕੀਤੀ ਹੈ। ਧਵਨ ਨੇ ਇੱਥੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਸ਼ਨੀਵਾਰ ਨੂੰ ਆਪਣਾ ਪਹਿਲਾ ਮੁਕਾਬਲਾ ਜਿੱਤਣ ਤੋਂ ਬਾਅਦ ਕਿਹਾ, ”ਪ੍ਰਿਥਵੀ ਨੂੰ ਇੰਨੀ ਸਹਿਜਤਾ ਨਾਲ ਬੱਲੇਬਾਜ਼ੀ ਅਤੇ ਗੇਂਦ ਨੂੰ ਚੰਗੀ ਤਰ੍ਹਾਂ ਨਾਲ ਟਾਈਮ ਕਰਦੇ ਦੇਖਣਾ ਬਹੁਤ ਚੰਗਾ ਲੱਗਾ। ਉਹ ਖ਼ਰਾਬ ਦੌਰ ‘ਚੋਂ ਲੰਘਿਐ ਅਤੇ ਇੱਕ ਚੈਂਪੀਅਨ ਦੇ ਰੂਪ ਵਿੱਚ ਵਾਪਿਸ ਆਇਆ ਹੈ। ਉਸ ਨੇ ਵਿਜੈ ਹਜ਼ਾਰੇ ਟਰਾਫ਼ੀ ਵਿੱਚ ਵੀ ਕਈ ਸੈਂਕੜੇ ਅਤੇ ਇੱਕ ਦੋਹਰਾ ਸੈਂਕੜਾਂ ਬਣਾ ਕੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਉਹ IPL ਵਿੱਚ ਵੀ ਉਸੇ ਫ਼ੌਰਮ ਨਾਲ ਆਇਆ ਹੈ। ਮੈਂ ਉਸ ਨੂੰ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੇਖ ਕੇ ਬਹੁਤ ਖ਼ੁਸ਼ ਹਾਂ।”