ਟੋਕੀਓ – ਟੋਕੀਓ ਓਲੰਪਿਕਸ ਵਿੱਚ ਆਉਣ ਵਾਲੇ ਖਿਡਾਰੀਆਂ ‘ਚ ਜੇਕਰ ਕੋਵਿਡ-19 ਦੇ ਮਾਮੂਲੀ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੱਖਰੇ ਹੋਟਲਾਂ ਵਿੱਚ ਇਕਾਂਤਵਾਸ ਵਿੱਚ ਰੱਖਿਆ ਜਾ ਸਕਦਾ ਹੈ।
ਜਾਪਾਨ ਦੀ ਸਮਾਚਾਰ ਏਜੰਸੀ ਕਯੋਦੋ ਨੇ ਕਿਹਾ ਕਿ ਆਯੋਜਕ ਖੇਡ ਪਿੰਡ ਦੇ ਨੇੜੇ ਇੱਕ ਹੋਟਲ ਵਿੱਚ 300 ਕਮਰੇ ਬੁੱਕ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੇ ਹਨ। ਏਜੰਸੀ ਨੇ ਇਸ ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਹ ਕਮਰੇ ਉਨ੍ਹਾਂ ਖਿਡਾਰੀਆਂ ਜਾਂ ਕੋਚਿੰਗ ਸਟਾਫ਼ ਲਈ ਹੋਣਗੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਦੀ ਲੋੜ ਨਹੀਂ। ਇਨ੍ਹਾਂ ਯੋਜਨਾਵਾਂ ਨਾਲ ਓਲੰਪਿਕਸ ਅਤੇ ਪੈਰਾਲੰਪਿਕਸ ਦੇ ਮਹਾਂਮਾਰੀ ਦੌਰਾਨ ਆਯੋਜਨ ਨੂੰ ਲੈ ਕੇ ਜੋਖ਼ਮ ਦੇ ਅੰਦਾਜ਼ੇ ਦਾ ਪਤਾ ਲੱਗਦਾ ਹੈ।