ਸਪਾਇਸੀ ਪਨੀਰ ਟਿੱਕਾ

ਸਮੱਗਰੀ
250 ਗ੍ਰਾਮ ਪਨੀਰ
ਦੋ ਵੱਡੇ ਚੱਮਚ ਟਮੈਟੋ ਸੌਸ
ਦੋ ਛੋਟੇ ਚੱਮਚ ਅਦਰਕ ਲਸਣ ਦੀ ਪੇਸਟ
ਅੱਧਾ ਛੋਟਾ ਚੱਮਚ ਲਾਲ ਮਿਰਚ ਪਾਊਡਰ
ਇੱਕ ਚੌਥਾਈ ਚੱਮਚ ਔਰੇਗੈਨੋ
ਨਮਕ ਸੁਆਦ ਮੁਤਾਬਿਕ
ਤੇਲ ਤਲਣ ਦੇ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪਨੀਰ ਨੂੰ ਮੋਟੇ ਅਤੇ ਚਕੋਰ ਟੁੱਕੜਿਆਂ ‘ਚ ਕੱਟ ਲਓ। ਫ਼ਿਰ ਇੱਕ ਨੋਨਸਟਿਕਿੰਗ ਪੈਨ ‘ਚ ਤੇਲ ਗਰਮ ਕਰੋ। ਇਸ ‘ਚ ਅਦਰਕ-ਲਸਣ ਦੀ ਪੇਸਟ ਪਾ ਕੇ ਭੁੰਨੋ। ਹੁਣ ਉਸ ‘ਚ ਟਮੈਟੋ ਸੌਸ, ਲਾਲ ਮਿਰਚ ਪਾਊਡਰ, ਨਮਕ ਅਤੇ ਪਨੀਰ ਦੇ ਟੁੱਕੜੇ ਪਾ ਦਿਓ। ਹੁਣ ਚੰਗੀ ਤਰ੍ਹਾਂ ਪਨੀਰ ਦੇ ਟੁੱਕੜੇ ਸਿੰਕ ‘ਚ ਬ੍ਰਾਊਨ ਕਰੋ। ਬਾਅਦ ‘ਚ ਔਰੇਗੈਨੋ ਛਿੜਕੋ। ਪਨੀਰ ਟਿੱਕਾ ਤਿਆਰ ਹੈ ਗਰਮ-ਗਰਮ ਸਰਵ ਕਰੋ।