ਬੌਲੀਵੁਡ ਫ਼ਿਲਮ ਇੰਡਸਟਰੀ ‘ਚ ਆਪਣੀ ਹੌਟਨੈੱਸ ਲਈ ਮਸ਼ਹੂਰ ਅਦਾਕਾਰਾ ਸਨੀ ਲਿਓਨੀ ਦਾ ਹਰ ਅੰਦਾਜ਼ ਹਮੇਸ਼ਾ ਖ਼ਾਸ ਹੁੰਦਾ ਹੈ। ਫ਼ਿਲਮ ਇੰਡਸਟਰੀ ‘ਚ ਬੇਬੀ ਡਾਲ ਦੇ ਨਾਂ ਨਾਲ ਮਸ਼ਹੂਰ ਸਨੀ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਸਨੀ ਲਿਓਨੀ ਅਕਸਰ ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ-ਵੀਡੀਓਜ਼ ਤੋਂ ਇਲਾਵਾ ਆਪਣੀਆਂ ਫ਼ਿਲਮਾਂ ਨਾਲ ਜੁੜੀ ਜਾਣਕਾਰੀ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਦੌਰਾਨ ਸਨੀ ਲਿਓਨੀ ਨੇ ਆਪਣੀ ਆਉਣ ਵਾਲੀ ਸਾਈਕੋਲੌਜੀਕਲ ਥ੍ਰਿਲਰ ਫ਼ਿਲਮ ਸ਼ੀਰੋ ਦਾ ਟੀਜ਼ਰ ਸ਼ੇਅਰ ਕੀਤਾ ਹੈ ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟੀਜ਼ਰ ਨੂੰ ਹੁਣ ਤਕ ਕਰੀਬ ਪੰਜ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।
ਇਸ ਫ਼ਿਲਮ ‘ਚ ਸਨੀ ਲਿਓਨੀ ਪਹਿਲੀ ਵਾਰ ਇੱਕ ਵੱਖਰੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਸ਼ੀਰੋ ਦੇ ਟੀਜ਼ਰ ਨੂੰ ਦੇਖ ਕੇ ਸਾਫ਼ ਪਤਾ ਲੱਗ ਰਿਹਾ ਹੈ ਕਿ ਇਸ ਫ਼ਿਲਮ ‘ਚ ਹੌਰਰ ਦਾ ਜ਼ਬਰਦਸਤ ਤੜਕਾ ਦੇਖਣ ਨੂੰ ਮਿਲਣ ਵਾਲਾ ਹੈ। ਟੀਜ਼ਰ ‘ਚ ਤੁਸੀਂ ਦੇਖ ਸਕਦੇ ਹੋ ਕਿ ਇਸ ‘ਚ ਸਨੀ ਲਿਓਨ ਜ਼ਖ਼ਮੀ ਨਜ਼ਰ ਆ ਰਹੀ ਹੈ ਅਤੇ ਉਥੇ ਹੀ ਉਸ ਨਾਲ ਪੌੜੀਆਂ ‘ਚ ਇੱਕ ਲੜਕਾ ਵੀ ਬੈਠਾ ਦਿਖਾਈ ਦੇ ਰਿਹਾ ਹੈ।
ਦੱਸ ਦਈਏ ਕਿ ਸਨੀ ਲਿਓਨੀ ਦੀ ਫ਼ਿਲਮ ਸ਼ੀਰੋ 4 ਭਾਸ਼ਾਵਾਂ – ਤਮਿਲ, ਹਿੰਦੀ, ਤੇਲਗੂ ਅਤੇ ਮਲਿਆਲਮ ‘ਚ ਰਿਲੀਜ਼ ਹੋਵੇਗੀ। ਸਨੀ ਲਿਓਨੀ ਨੇ ਟੀਜ਼ਰ ਨੂੰ ਸ਼ੇਅਰ ਕਰਨ ਨਾਲ ਕੈਪਸ਼ਨ ‘ਚ ਲਿਖਿਆ, ਇਸ ਫ਼ਿਲਮ ਦਾ ਹਿੱਸਾ ਬਣਨ ਤੋਂ ਬਾਅਦ ਮੈਂ ਬਹੁਤ ਐਕਸਾਈਟਿਡ ਹਾਂ। ਇਹ ਫ਼ਿਲਮ ਇੱਕ ਸਾਈਕੋਲੌਜੀਕਲ ਥ੍ਰਿਲਰ ਹੈ ਅਤੇ ਇਸ ਫ਼ਿਲਮ ਨੂੰ ਚਾਰ ਭਾਸ਼ਾਵਾਂ ‘ਚ ਤਮਿਲ, ਹਿੰਦੀ, ਤੇਲਗੂ ਤੇ ਮਲਿਆਲਮ ‘ਚ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਹਾਲੇ ਤਕ ਕਈ ਘੋਸ਼ਣਾ ਨਹੀਂ ਕੀਤੀ ਗਈ ਹੈ। ਸਨੀ ਲਿਓਨੀ ਦੀ ਫ਼ਿਲਮ ਦੇ ਟੀਜ਼ਰਜ਼ ਪ੍ਰਸ਼ੰਸਕਾਂ ਨੂੰ ਪਸੰਦ ਆ ਰਹੇ ਹਨ।