ਬੱਚਿਆਂ ਨੂੰ ਅੰਬ ਖਾਣਾ ਬਹੁਤ ਪਸੰਦ ਹੁੰਦਾ ਹੈ। ਅਕਸਰ ਤੁਸੀਂ ਆਪਣੇ ਲਾਡਲਿਆਂ ਨੂੰ ਮੈਂਗੋ ਸ਼ੇਕ, ਅੰਬਰਜ਼, ਸਮੂਦੀ ਬਣਾ ਕੇ ਦਿੰਦੇ ਹੋ, ਪਰ ਹਰ ਵਾਰ ਇੱਕ ਹੀ ਤਰ੍ਹਾਂ ਦੀ ਡਿੱਸ਼ ਖਾਣ ਨਾਲ ਬੱਚੇ ਬੋਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਤੁਸੀਂ ਉਨ੍ਹਾਂ ਨੂੰ ਮੈਂਗੋ ਮਫ਼ਿਨ ਬਣਾ ਕੇ ਦੇ ਸਕਦੇ ਹੋ। ਇਸ ਹਫ਼ਤੇ ਅਸੀਂ ਤੁਹਾਨੂੰ ਮੈਂਗੋ ਮਫ਼ਿਨ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਾਂਗੇ।
ਸਮੱਗਰੀ
ਮੈਦਾ – 1 ਕੱਪ
ਕਨਡੈਂਸਡ ਮਿਲਕ – ਅੱਧਾ ਕੱਪ
ਚੀਨੀ ਪਾਊਡਰ – 1/3 ਕੱਪ
ਅੰਬ ਦਾ ਪਲਪ – ਅੱਧਾ ਕੱਪ
ਇਲਾਇਚੀ ਪਾਊਡਰ – ਅੱਧਾ ਚੱਮਚ
ਦੁੱਧ – ਅੱਧਾ ਕੱਪ
ਮੱਖਣ – 1/3 ਕੱਪ (ਪਿਘਲਿਆ ਹੋਇਆ)
ਨਮਕ – 1/4 ਚੱਮਚ ਤੋਂ ਘੱਟ
ਬੇਕਿੰਗ ਸੋਡਾ – 1/4 ਚੱਮਚ
ਬੇਕਿੰਗ ਪਾਊਡਰ – ਇੱਕ ਚੱਮਚ
ਵਿਧੀ
ਸਭ ਤੋਂ ਪਹਿਲਾਂ ਇੱਕ ਬੌਲ ਵਿੱਚ ਇੱਕ ਕੱਪ ਮੈਦਾ, 1/4 ਚੱਮਚ ਬੇਕਿੰਗ ਸੋਡਾ, ਇੱਕ ਚੱਮਚ ਬੇਕਿੰਗ ਪਾਊਡਰ ਪਾ ਕੇ ਮਿਲਾਓ। ਹੁਣ ਦੂਜੇ ਬੌਲ ਵਿੱਚ ਅੱਧਾ ਕੱਪ ਕਨਡੈਂਸਡ ਮਿਲਕ, 1/3 ਕੱਪ ਪਿਘਲਿਆ ਹੋਇਆ ਮੱਖਣ ਅਤੇ ਅੱਧਾ ਕੱਪ ਅੰਬ ਦਾ ਪਲਪ ਮਿਲਾ ਕੇ ਚੰਗੀ ਤਰ੍ਹਾਂ ਫ਼ੈਂਟ ਲਓ। ਫ਼ਿਰ ਇਸ ਵਿੱਚ 1/4 ਚੱਮਚ ਤੋਂ ਘੱਟ ਨਮਕ, 1/3 ਕੱਪ ਪਾਊਡਰ ਚੀਨੀ, ਅੱਧਾ ਚੱਮਚ ਇਲਾਇਚੀ ਪਾਊਡਰ ਨੂੰ ਪੇਸਟ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਉਸ ਤੋਂ ਬਾਅਦ ਇਸ ਮਿਸ਼ਰਣ ਵਿੱਚ ਥੋੜ੍ਹਾ ਮੈਦਾ ਪਾ ਕੇ ਇੰਨਾ ਫ਼ੈਂਟ ਲਓ ਕਿ ਉਹ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ। ਹੁਣ ਅਵਨ ਨੂੰ 180 ਡਿਗਰੀ, ਸੈਂਟੀਗਰੇਡ ਉੱਤੇ ਗਰਮ ਕਰਨ ਲਈ ਲਗਾ ਦਿਓ। ਦੂਜੇ ਪਾਸੇ ਮੱਫ਼ਿਨ ਟ੍ਰੇਅ ‘ਚ ਤੇਲ ਲਗਾ ਲਓ। ਹੁਣ ਚੱਮਚ ਨਾਲ ਘੋਲ ਨੂੰ ਇਸ ਵਿੱਚ 3/4 ਭਾਗ ਤਕ ਭਰ ਲਓ। ਅਵਨ ਦੇ ਗਰਮ ਹੋਣ ‘ਤੇ ਟ੍ਰੇਅ ਨੂੰ ਜਾਲੀ ਸਟੈਂਡ ਉੱਤੇ ਰੱਖੋ ਅਤੇ 20 ਮਿਨਿਟ ਲਈ ਟਾਇਮ ਸੈੱਟ ਕਰ ਦਿਓ। ਤੁਹਾਡੇ ਯੰਮੀ ਮੈਂਗੋ ਮੱਫ਼ਿਨ ਬਣ ਕੇ ਤਿਆਰ ਹੈ।