ਜੰਮੂ/ਪੁੰਛ– ਜੰਮੂ ਦੇ ਕਾਨਾਚਕ ਖੇਤਰ ਵਿਚ ਮੰਗਲਵਾਰ ਸਵੇਰੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਦੀ ਬਣਤਰ ਵਾਲਾ ਗੁਬਾਰਾ ਮਿਲਣ ਨਾਲ ਪੂਰੇ ਖੇਤਰ ਵਿਚ ਦਹਿਸ਼ਤ ਫੈਲ ਗਈ। ਗੁਬਾਰੇ ’ਤੇ ‘ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼’ ਲਿਖਿਆ ਹੋਇਆ ਸੀ।
ਇਸੇ ਤਰ੍ਹਾਂ ਪੁੰਛ ਜ਼ਿਲੇ ਦੀ ਮੇਂਢਰ ਸਬ-ਡਵੀਜ਼ਨ ਦੇ ਮਨਕੋਟ ਸੈਕਟਰ ਵਿਚ ਭਾਰਤ-ਪਾਕਿ ਕੰਟਰੋਲ ਲਾਈਨ ’ਤੇ ਸਥਿਤ ਪਿੰਡ ਸ਼ਾਦ ’ਚ ਪੀ. ਆਈ. ਏ. ਲਿਖਿਆ ਹਵਾਈ ਜਹਾਜ਼ ਵਰਗਾ ਗੁਬਾਰਾ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ।