RSS ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨੂੰ ‘ਸੰਘ ਪਰਿਵਾਰ’ ਕਹਿਣਾ ਸਹੀ ਨਹੀਂ ਹੈ, ਕਿਉਂਕਿ ਪਰਿਵਾਰ ‘ਚ ਜਨਾਨੀਆਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ ਹੁੰਦਾ ਹੈ, ਕਰੁਣਾ ਅਤੇ ਸਨੇਹ ਦੀ ਭਾਵਨਾ ਹੁੰਦੀ ਹੈ, ਜੋ ਇਸ ਸੰਗਠਨ ‘ਚ ਨਹੀਂ ਹੈ।”
ਉਨ੍ਹਾਂ ਕਿਹਾ ਕਿ ਉਹ ਹੁਣ ਆਰ.ਐੱਸ.ਐੱਸ. ਨੂੰ ਕਦੇ ਸੰਘ ਪਰਿਵਾਰ ਨਹੀਂ ਕਹਿਣਗੇ। ਕਾਂਗਰਸ ਨੇਤਾ ਨੇ ਟਵੀਟ ਕੀਤਾ,”ਮੇਰਾ ਮੰਨਣਾ ਹੈ ਕਿ ਆਰ.ਐੱਸ.ਐੱਸ. ਅਤੇ ਸੰਬੰਧਤ ਸੰਗਠਨ ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ- ਪਰਿਵਾਰ ‘ਚ ਬੀਬੀਆਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ ਹੁੰਦਾ, ਕਰੁਣਾ ਅਤੇ ਸਨੇਹ ਦੀ ਭਾਵਨਾ ਹੁੰਦੀ ਹੈ- ਜੋ ਆਰ.ਐੱਸ.ਐੱਸ. ‘ਚ ਨਹੀਂ ਹੈ। ਹੁਣ ਆਰ.ਐੱਸ.ਐੱਸ. ਨੂੰ ਸੰਘ ਪਰਿਵਾਰ ਨਹੀਂ ਕਹਾਂਗਾ।”