IPLL ਦੌਰਾਨ ਟੀਮਾਂ ਦਾ ਨਹੀਂ ਹੋਵੇਗਾ ਕੋਰੋਨਾ ਟੀਕਾਕਰਨ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ IPLL ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਟੀਮਾਂ ਨੂੰ IPLL ਲਈ ਬਣਾਈ ਮਾਨਕ ਸੰਚਾਲਨ ਪ੍ਰਕਿਰਿਆ (SOPL) ਤੋਂ ਜਾਣੂ ਕਰਵਾਇਆ ਹੈ। BCCI ਨੇ ਸਾਰੀਆਂ ਟੀਮਾਂ ਨੂੰ ਸੂਚਿਤ ਕੀਤਾ ਹੈ ਕਿ ਪੂਰੇ IPLL ਦੌਰਾਨ ਉਨ੍ਹਾਂ ਦਾ ਕੋਰੋਨਾ ਟੀਕਾਕਰਨ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਖਿਡਾਰੀ ਜਾਂ ਹੋਰ ਵਿਅਕਤੀ ਕੋਰੋਨਾ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟ ਤੋਂ ਘੱਟ 10 ਦਿਨਾਂ ਤਕ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ ਅਤੇ ਫ਼ਿਰ ਕੋਰੋਨਾ ਟੈੱਸਟ ਦੀ ਨੈਗੇਟਿਵ ਰਿਪੋਰਟ ਆਉਣ ਅਤੇ ਹੋਰ ਰਸਮੀ ਕਾਰਵਾਈਆਂ ਦੇ ਬਾਅਦ ਹੀ ਬਾਇਓ-ਬਬਲ ‘ਚ ਦੁਬਾਰਾ ਪ੍ਰਵੇਸ਼ ਦਿੱਤਾ ਜਾਵੇਗਾ।”
ਬਬਲ ਇਨਟੈਗ੍ਰਿਟੀ ਮੈਨੇਜਰਜ਼ ਇਸ ਪ੍ਰਕਿਰਿਆ ‘ਤੇ ਸਖ਼ਤ ਨਿਗਰਾਨੀ ਰੱਖਣਗੇ ਅਤੇ ਕਿਸੇ ਤਰ੍ਹਾਂ ਦਾ ਉਲੰਘਣ ਹੋਣ ‘ਤੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ। ਹਾਲਾਂਕਿ IPL ਨੇ ਇਹ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਖਿਡਾਰੀ ਜਾਂ ਹੋਰ ਵਿਅਕਤੀ ਟੂਰਨਾਮੈਂਟ ਦੇ ਬਾਇਓ ਬਬਲ ‘ਚ ਪ੍ਰਵੇਸ਼ ਤੋਂ ਪਹਿਲਾਂ ਵੈਕਸੀਨ ਲਗਵਾਉਂਦਾ ਹੈ ਤਾਂ ਉਸ ਨੂੰ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ ਅਤੇ ਟੈੱਸਟਿੰਗ ਪ੍ਰਕਿਰਿਆ ਤੋਂ ਲੰਘਣਾ ਹੋਵੇਗਾ। BCCI ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ IPL ਦੀ ਮਾਨਕ ਸੰਚਾਲਨ ਪ੍ਰਕਿਰਿਆ (SOP) ਵਿੱਚ ਸਿਹਤ ਅਤੇ ਸੁਰੱਖਿਆ ਪ੍ਰੋਟੋਕੌਲ ਦੇ ਰੂਪ ਵਿੱਚ ਨਾਮਜ਼ਦ ਕੀਤਾ ਹੈ। ਸਾਰੀਆਂ ਟੀਮਾਂ ਨੂੰ ਇਸ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਇਸ SOP ਤਹਿਤ BCCI IPL ਲਈ ਕੁੱਲ 12 ਬਾਇਓ ਬਬਲ ਬਣਾਏਗਾ ਜਿਨ੍ਹਾਂ ਵਿਚੋਂ ਅੱਠ ਟੀਮਾਂ ਲਈ, ਦੋ ਮੈਚ ਅਧਿਕਾਰੀਆਂ ਅਤੇ ਮੈਚ ਪ੍ਰਬੰਧਕਾਂ ਲਈ, ਜਦੋਂ ਕਿ ਦੋ ਬਰੌਡਕਾਸਟ ਕੌਮੈਂਟੇਟਰ ਅਤੇ ਕਰੂ ਲਈ ਹੋਣਗੇ।

BCCI ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕਿਸੇ ਵੀ ਵਿਅਕਤੀ ਨੂੰ IPL ਵਿੱਚ ਬਾਇਓ ਬਬਲ ‘ਚ ਪ੍ਰਵੇਸ਼ ਤੋਂ ਪਹਿਲਾਂ 7 ਦਿਨ ਲਈ ਜ਼ਰੂਰੀ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ ਜਦੋਂ ਕਿ ਖਿਡਾਰੀ ਆਪਣੀ ਰਾਸ਼ਟਰੀ ਟੀਮ ਦੇ ਬਾਇਓ ਬਬਲ ਤੋਂ ਸਿੱਧਾ ਫ਼ਰੈਂਚਾਇਜ਼ੀ ਦੇ ਬਾਇਓ ਬਬਲ ਵਿੱਚ ਆ ਸਕਦੇ ਹਨ। BCCI ਨੇ ਵਿਸ਼ੇਸ਼ ਤੌਰ ‘ਤੇ ਭਾਰਤ ਅਤੇ ਇੰਗਲੈਂਡ ਦੀ ਟੀਮ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਸਮੇਂ ਦੋਵੇਂ ਟੀਮਾਂ ਸੀਰੀਜ਼ ਖੇਡ ਰਹੀਆਂ ਹਨ ਅਤੇ ਅਜਿਹੇ ਵਿੱਚ BCCI ਨੇ ਭਾਰਤ ਅਤੇ ਇੰਗਲੈਂਡ ਦੇ ਖਿਡਾਰੀਆਂ ਨੂੰ ਬਿਨਾਂ ਇਕਾਂਤਵਾਸ ‘ਚੋਂ ਲੰਘੇ BCCI ਫ਼ਰੈਂਚਾਇਜ਼ੀ ਦੇ ਬਾਇਓ ਬਬਲ ਵਿੱਚ ਪ੍ਰਵੇਸ਼ ਤੋਂ ਛੋਟ ਦੇ ਦਿੱਤੀ ਹੈ।