ਇਸ ਹਫ਼ਤੇ ਅਸੀਂ ਤੁਹਾਨੂੰ ਸ਼ਾਮ ਦੀ ਚਾਹ ‘ਚ ਵੱਖਰੇ ਤਰ੍ਹਾਂ ਦੇ ਜ਼ਾਇਕੇ ਲਈ ਮਜ਼ੇਦਾਰ ਸਪਾਇਸੀ ਬਕਰਵੜੀ ਦੀ ਰੈਸਿਪੀ ਲੈ ਕੇ ਆਏ ਹਾਂ ਤੁਸੀਂ ਇਸ ਨੂੰ ਲੰਬੇ ਸਮੇਂ ਤਕ ਖਾਣ ਲਈ ਇਸ ਨੂੰ ਏਅਰਟਾਈਟ ਕੰਟੇਨਰ ‘ਚ ਰੱਖ ਸਕਦੇ ਹੋ। ਫ਼ਿਰ ਦੇਰ ਕਿਸ ਗੱਲ ਦੀ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
(ਆਟੇ ਲਈ)
– ਵੇਸਣ 150 ਗ੍ਰਾਮ
– ਮੈਦਾ 75 ਗ੍ਰਾਮ
– ਨਮਕ ਕੁਆਰਟਰ ਚੱਮਚ
– ਹਲਦੀ ਕੁਆਰਟਰ ਚੱਮਚ
– ਹਿੰਗ 1/8 ਚੱਮਚ
– ਤੇਲ 45 ਮਿਲੀਲੀਟਰ
– ਪਾਣੀ 80 ਮਿਲੀਲੀਟਰ
(ਸਪਾਇਸੀ ਮਿਕਸ ਲਈ)
– ਤੇਲ ਇੱਕ ਚੱਮਚ
– ਜ਼ੀਰਾ ਇੱਕ ਚੱਮਚ
– ਸੌਂਫ਼ ਦੇ ਬੀਜ ਤਿੰਨ ਚੱਮਚ
– ਧਨੀਏ ਦੇ ਬੀਜ ਦੋ ਚੱਮਚ
– ਹਿੰਗ 1/8 ਚੱਮਚ
– ਤਿਲਾਂ ਦੇ ਬੀਜ ਦੋ ਚੱਮਚ
– ਨਾਰੀਅਲ ਪਾਊਡਰ 25 ਗ੍ਰਾਮ
– ਲਾਲ ਮਿਰਚ ਇੱਕ ਚੱਮਚ
– ਗਰਮ ਮਸਾਲਾ ਅੱਧਾ ਚੱਮਚ
– ਨਮਕ ਇੱਕ ਚੱਮਚ
– ਖੰਡ ਦੋ ਚੱਮਚ
– ਨਿੰਬੂ ਦਾ ਰਸ ਇੱਕ ਚੱਮਚ
– ਤੇਲ ਤਲਣ ਲਈ
ਬਣਾਉਣ ਦੀ ਵਿਧੀ
(ਆਟੇ ਲਈ)
ਸਭ ਤੋਂ ਪਹਿਲਾਂ ਇੱਕ ਬੌਲ ‘ਚ ਸਾਰੀਆਂ ਸਮੱਗਰੀ ਨੂੰ ਪਾ ਕੇ ਸਮੂਦ ਨਰਮ ਆਟੇ ਦੀ ਤਰ੍ਹਾਂ ਗੁੰਨ੍ਹ ਲਓ। ਫ਼ਿਰ ਇਸ ਨੂੰ 15-20 ਮਿੰਟ ਤਕ ਇੱਕ ਸਾਈਡ ਰੱਖ ਦਿਓ।
(ਸਪਾਇਸ ਮਿਕਸ ਲਈ)
ਪੈਨ ‘ਚ ਇੱਕ ਚੱਮਚ ਤੇਲ ਗਰਮ ਕਰ ਕੇ ਇਸ ‘ਚ ਇੱਕ ਚੱਮਚ ਜ਼ੀਰਾ, ਤਿੰਨ ਚੱਮਚ ਸੌਂਫ਼ ਦੇ ਬੀਜ, ਦੋ ਚੱਮਚ ਧਨੀਏ ਦੇ ਬੀਜ, 1/8 ਚੱਮਚ ਹਿੰਗ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ। ਫ਼ਿਰ ਉਸ ‘ਚ ਦੋ ਚੱਮਚ ਤਿਲਾਂ ਦੇ ਬੀਜ ਮਿਕਸ ਕਰ ਕੇ 2-3 ਮਿੰਟ ਤਕ ਭੁੰਨ ਲਓ। ਫ਼ਿਰ ਇਸ ‘ਚ 25 ਗ੍ਰਾਮ ਨਾਰੀਅਲ ਅਤੇ ਤਿਲਾਂ ਦੇ ਬੀਜ ਮਿਕਸ ਕਰ ਕੇ 2-3 ਮਿੰਟ ਤਕ ਭੁੰਨ ਲਓ। ਉਸ ਤੋਂ ਬਾਅਦ ਉਸ ‘ਚ ਦੋ ਚੱਮਚ ਖੰਡ, ਇੱਕ ਚੱਮਚ ਨਿੰਬੂ ਦਾ ਰਸ ਮਿਕਸ ਕਰ ਕੇ ਘੁਲਣ ਤਕ ਇਸ ਨੂੰ ਪਕਣ ਦਿਓ। ਫ਼ਿਰ ਉਸ ਨੂੰ ਬਲੈਂਡਰ ‘ਚ ਬਲੈਂਡ ਕਰ ਕੇ ਇੱਕ ਸਾਈਡ ਰੱਖ ਦਿਓ।
(ਬਾਕੀ ਦੀ ਤਿਆਰੀ)
ਫ਼ਿਰ ਆਟੇ ਨੂੰ ਬਰਾਬਰ ਭਾਗਾਂ ‘ਚ ਵੰਡ ਕੇ ਇਸ ਨੂੰ ਗੋਲ ਕਰ ਕੇ ਵੇਲਣ ਨਾਲ ਰੋਟੀ ਦੀ ਤਰ੍ਹਾਂ ਵੇਲ ਲਓ। ਫ਼ਿਰ ਉਸ ਦੇ ਉੱਪਰ ਬਲੈਂਡ ਕੀਤਾ ਹੋਇਆ ਮਿਸ਼ਰਣ ਪਾ ਦਿਓ ਅਤੇ ਇਸ ਨੂੰ ਵੇਲਣਾਕਾਰ ਆਕਾਰ ‘ਚ ਰੋਲ ਕਰ ਦਿਓ। ਉਸ ਤੋਂ ਬਾਅਦ ਕੜ੍ਹਾਈ ‘ਚ ਤੇਲ ਗਰਮ ਕਰ ਕੇ ਉਸ ਨੂੰ ਸੁਨਿਹਰਾ ਭੂਰਾ ਹੋਣ ਤਕ ਫ਼੍ਰਾਈ ਕਰੋ। ਬਕਰਵੜੀ ਬਣ ਕੇ ਤਿਆਰ ਹੈ ਇਸ ਨੂੰ ਗਰਮਾ-ਗਰਮ ਸਰਵ ਕਰੋ।