ਰਣਜੀਤ ਬਾਵਾ ਤੇ ਜੱਸੀ ਗਿੱਲ ਲਾਉਣਗੇ ਕੌਮੇਡੀ ਦਾ ਤੜਕਾ, ਜਸਵਿੰਦਰ ਭੱਲਾ ਵੀ ਦੇਣਗੇ ਪੂਰਾ ਸਾਥ

ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਅਤੇ ਜੱਸੀ ਗਿੱਲ ਦੀ ਅਗਲੀ ਫ਼ਿਲਮ ਡੈਡੀ ਕੂਲ ਮੁੰਡੇ ਫ਼ੂਲ 2 ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਹ ਫ਼ਿਲਮ 27 ਅਗਸਤ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਓਮਜੀ ਸਟਾਰ ਸਟੂਡੀਓਜ਼ ਦੀ ਪ੍ਰੋਡਕਸ਼ਨ ‘ਚ ਬਣੀ ਫ਼ਿਲਮ ਡੈਡੀ ਕੂਲ ਮੁੰਡੇ ਫ਼ੂਲ 2 ‘ਚ ਰਣਜੀਤ ਬਾਵਾ, ਜੱਸੀ ਗਿੱਲ, ਜਸਵਿੰਦਰ ਭੱਲਾ ਅਤੇ ਤਾਨੀਆ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ।
ਦੱਸ ਦਈਏ ਕਿ ਫ਼ਿਲਮ ਡੈਡੀ ਕੂਲ ਮੁੰਡੇ ਫ਼ੂਲ 2 ਨਾਲ ਕੌਮੇਡੀ ਤੜਕਾ ਹੁਣ ਦੁੱਗਣਾ ਹੋਣ ਵਾਲਾ ਹੈ। ਇਹ ਫ਼ਿਲਮ ਸਾਲ 2013 ‘ਚ ਆਈ ਫ਼ਿਲਮ ਡੈਡੀ ਕੂਲ ਮੁੰਡੇ ਫ਼ੂਲ ਦਾ ਰੀਮੇਕ ਹੈ ਜਿਸ ‘ਚ ਜਸਵਿੰਦਰ ਭੱਲਾ ਨਾਲ ਅਮਰਿੰਦਰ ਗਿੱਲ, ਹਰੀਸ਼ ਵਰਮਾ, ਯੁਵਿਕਾ ਚੌਧਰੀ, ਇਹਾਨਾ ਢਿੱਲੋਂ, ਅਮਰ ਨੂਰੀ ਅਤੇ ਰਾਣਾ ਰਣਬੀਰ ਵਰਗੇ ਚਰਚਿਤ ਕਲਾਕਾਰ ਅਹਿਮ ਕਿਰਦਾਰ ‘ਚ ਨਜ਼ਰ ਆਏ ਸਨ, ਪਰ ਫ਼ਿਲਮ ਦੇ ਦੂਜੇ ਭਾਗ ‘ਚ ਜਸਵਿੰਦਰ ਭੱਲਾ ਤੋਂ ਇਲਾਵਾ ਬਾਕੀ ਸਾਰੀ ਕਾਸਟ ਨਵੀਂ ਹੈ। ਫ਼ਿਲਮ ਡੈਡੀ ਕੂਲ ਮੁੰਡੇ ਫ਼ੂਲ 2 ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਜੋ ਕਿ 2020 ‘ਚ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾ ਦੇ ਕਾਰਨ ਫ਼ਿਲਮ ਹੁਣ 27 ਅਗਸਤ ਨੂੰ ਰਿਲੀਜ਼ ਹੋਵੇਗੀ।