ਨੌਨਵੈੱਜ ਦੇ ਸ਼ੌਕੀਨ ਲੋਕਾਂ ਦੀ ਦਾਵਤ ‘ਚ ਜਦੋਂ ਤਕ ਚਿਕਨ ਨਾ ਬਣਾਇਆ ਜਾਵੇ ਤਾਂ ਮਹਿਮਾਨ ਨਿਵਾਜ਼ੀ ਅਧੂਰੀ ਮੰਨੀ ਜਾਂਦੀ ਹੈ। ਜੇ ਤੁਸੀਂ ਮਹਿਮਾਨਾਂ ਨੂੰ ਕੁਝ ਸਪੈਸ਼ਲ ਨਾਨਵੈੱਜ ਖਿਲਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਲਈ ਮਸਾਲੇਦਾਰ ਮੌਜ਼ਰੈਲਾ ਚਿਕਨ ਟ੍ਰਾਈ ਕਰ ਕੇ ਦੇਖੋ। ਇਹ ਖਾਣ ‘ਚ ਸੁਆਦੀ ਹੋਣ ਦੇ ਨਾਲ-ਨਾਲ ਬਣਾਉਣ ‘ਚ ਵੀ ਆਸਾਨ ਹੈ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– ਬੋਨਲੈੱਸ ਚਿਕਨ 450 ਗ੍ਰਾਮ
– ਇਤਾਲਵੀ ਮਸਾਲਾ ਇੱਕ ਚੱਮਚ
– ਪੈਪਰਿਕਾ ਇੱਕ ਚੱਮਚ
– ਪਿਆਜ਼ ਪਾਊਡਰ ਅੱਧਾ ਚੱਮਚ
– ਨਮਕ ਇੱਕ ਚੱਮਚ
– ਕਾਲੀ ਮਿਰਚ ਅੱਧਾ ਚੱਮਚ
– ਜੈਤੂਨ ਦਾ ਤੇਲ 50 ਮਿਲੀਲੀਟਰ
– ਤੇਲ ਇੱਕ ਚੱਮਚ
– ਪਿਆਜ਼ ਪਾਊਡਰ 70 ਗ੍ਰਾਮ
– ਲਸਣ ਪਾਊਡਰ ਇੱਕ ਚੱਮਚ
– ਲਾਲ ਸ਼ਿਮਲਾ ਮਿਰਚ 210 ਗ੍ਰਾਮ
– ਟਮਾਟਰ ਪਿਊਰੇ 410 ਗ੍ਰਾਮ
– ਗਾਰਲਿਕ ਐਂਡ ਟਮੇਟੋ ਸੌਸ ਦੋ ਚੱਮਚ
– ਚਿਲੀ ਫ਼ਲੇਕਸ ਕੁਆਰਟਰ ਚੱਮਚ
– ਇਟਾਲੀਅਨ ਸੀਜ਼ਨਿੰਗ ਮਸਾਲਾ ਇੱਕ ਚੱਮਚ
– ਨਮਕ ਅੱਧਾ ਚੱਮਚ
– ਮੌਜ਼ਰੈਲਾ ਪਨੀਰ 80 ਗ੍ਰਾਮ
– ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਾਉਲ ‘ਚ 450 ਗ੍ਰਾਮ ਬੋਨਲੈੱਸ ਚਿਕਨ, ਇੱਕ ਚੱਮਚ ਇਤਾਲਵੀ ਮਸਾਲਾ, ਇੱਕ ਚੱਮਚ ਪੈਪਰਿਕਾ, ਅੱਧਾ ਚੱਮਚ ਪਿਆਜ਼ ਪਾਊਡਰ, ਇੱਕ ਚੱਮਚ ਨਮਕ, ਅੱਧਾ ਚੱਮਚ ਕਾਲੀ ਮਿਰਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਅਤੇ 30 ਮਿੰਟ ਤਕ ਮੈਰੀਨੇਟ ਹੋਣ ਲਈ ਰੱਖ ਦਿਓ। ਇੱਕ ਪੈਨ ‘ਚ 50 ਮਿਲੀਲੀਟਰ ਜੈਤੂਨ ਦਾ ਤੇਲ ਗਰਮ ਕਰ ਕੇ ਉਸ ‘ਚ ਮਸਾਲੇਦਾਰ ਚਿਕਨ ਰੱਖ ਕੇ 7 ਤੋਂ 10 ਮਿੰਟ ਲਈ ਫ਼੍ਰਾਈ ਕਰੋ ਅਤੇ ਇਸ ਦੀ ਸਾਈਡ ਬਦਲ ਕੇ ਦੂਜੀ ਸਾਈਡ ਵੀ 7 ਤੋਂ 10 ਮਿੰਟ ਤਕ ਫ਼੍ਰਾਈ ਕਰੋ ਅਤੇ ਉਸ ਨੂੰ ਵੀ ਇੱਕ ਸਾਈਡ ਰੱਖ ਦਿਓ। ਫ਼ਿਰ ਇੱਕ ਵੱਖਰੇ ਪੈਨ ‘ਚ ਇੱਕ ਚੱਮਚ ਤੇਲ ਗਰਮ ਕਰ ਕੇ 70 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਉਸ ‘ਚ ਇੱਕ ਚੱਮਚ ਲੱਸਣ ਪਾਊਡਰ ਮਿਕਸ ਕਰ ਕੇ ਇਸ ਨੂੰ 1-2 ਮਿੰਟ ਤਕ ਪਕਾ ਲਓ। ਉਸ ਤੋਂ ਬਾਅਦ ਉਸ ‘ਚ 210 ਗ੍ਰਾਮ ਲਾਲ ਸ਼ਿਮਲਾ ਮਿਰਚ, 410 ਗ੍ਰਾਮ ਟਮਾਟਰ ਪਿਊਰੇ, ਦੋ ਚੱਮਚ ਗਾਰਲਿਕ ਐਂਡ ਹਰਬ ਟਮੇਟੋ ਸੌਸ, ਕੁਆਰਟਰ ਚੱਮਚ ਚਿੱਲੀ ਫ਼ਲੇਕਸ, ਇੱਕ ਚੱਮਚ ਇਟਾਲੀਅਨ ਮਸਾਲਾ, ਅੱਧਾ ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 5 ਤੋਂ 7 ਮਿੰਟ ਤਕ ਪਕਣ ਦਿਓ। ਫ਼ਿਰ ਇਸ ‘ਚ ਫ਼੍ਰਾਈ ਕੀਤਾ ਹੋਇਆ ਚਿਕਨ ਪਾ ਕੇ ਇਸ ਦੇ ਉੱਪਰ 80 ਗ੍ਰਾਮ ਮੌਜ਼ਰੈਲਾ ਚੀਜ਼ ਪਾਓ ਅਤੇ ਇਸ ਨੂੰ ਅਵਨ ‘ਚ 350 ਡਿਗਰੀ ਫ਼ਾਰਨਹਾਈਟ/180 ਡਿਗਰੀ ਸੈਲਸੀਅਸ ‘ਤੇ 10 ਮਿੰਟ ਤਕ ਬੇਕ ਕਰੋ। ਇਸ ਨੂੰ ਅਵਨ ‘ਚੋਂ ਕੱਢ ਕੇ ਧਨੀਏ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।