ਧਵਨ ਹਨ ਸਭ ਤੋਂ ਵੱਧ ਨਰਵਸ ਨਾਈਨਟੀਜ਼ ਦਾ ਸ਼ਿਕਾਰ

ਪੁਣੇ – ਭਾਰਤ ਅਤੇ ਇੰਗਲੈਂਡ ਵਿਚਾਲੇ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਪੁਣੇ ਦੇ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੈਚ ‘ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸ਼ਾਨਦਾਰ ਫ਼ੌਰਮ ‘ਚ ਦਿਖਾਈ ਦਿੱਤਾ। ਸ਼ਿਖਰ ਧਵਨ ਨੇ ਆਪਣੀ ਪਾਰੀ ਦੀ ਸ਼ੁਰੂਆਤ ਹੌਲੀ ਰਫ਼ਤਾਰ ਨਾਲ ਕੀਤੀ, ਪਰ ਉਸ ਤੋਂ ਬਾਅਦ ਉਸ ਨੇ ਤੇਜ਼ੀ ਨਾਲ ਇੰਗਲੈਂਡ ਦੇ ਗੇਂਦਬਾਜ਼ਾਂ ਖ਼ਿਲਾਫ਼ ਦੌੜਾਂ ਬਣਾਈਆਂ ਪਰ ਧਵਨ ਆਪਣੀ ਪਾਰੀ ਨੂੰ ਸੈਂਕੜੇ ‘ਚ ਤਬਦੀਲ ਨਾ ਕਰ ਸਕਿਆ ਅਤੇ 98 ਦੌੜਾਂ ਦੇ ਨਿੱਜੀ ਸਕੋਰ ‘ਤੇ ਬੈੱਨ ਸਟੋਕਸ ਦੀ ਗੇਂਦ ‘ਤੇ ਆਊਟ ਹੋ ਗਿਆ। ਇਸ ਦੇ ਨਾਲ ਹੀ ਧਵਨ ਪੰਜਵੀਂ ਵਾਰ ਵਨ-ਡੇ ‘ਚ 90 ਦਾ ਸ਼ਿਕਾਰ ਬਣੇ ਹਨ। ਆਓ ਤੁਹਾਨੂੰ ਦਸਦੇ ਹਾਂ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਬਾਰੇ ਜੋ ਸਭ ਤੋਂ ਵੱਧ ਨਾਈਨਟੀਜ਼ ਦੇ ਸਕੋਰ ‘ਤੇ ਆਊਟ ਹੋਏ ਹਨ।
ਵਨ-ਡੇ ‘ਚ ਸਭ ਤੋਂ ਜ਼ਿਆਦਾ ਨਰਵਸ 90 ਦਾ ਸ਼ਿਕਾਰ ਹੋਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼
ਸਚਿਨ ਤੇਂਦੁਲਕਰ- 16
ਸੌਰਵ ਗਾਂਗੁਲੀ – 6
ਸਿਖਰ ਧਵਨ – 5
ਵਰਿੰਦਰ ਸਹਿਵਾਗ – 5
ਸਭ ਤੋਂ ਜ਼ਿਆਦਾ ਵਾਰ ਨਰਵਸ 90 ਦਾ ਸ਼ਿਕਾਰ ਹੋਣ ਵਾਲੇ ਭਾਰਤੀ ਬੱਲੇਬਾਜ਼
ਸਚਿਨ – 27 ਵਾਰ
ਦ੍ਰਾਵਿੜ – 12 ਵਾਰ
ਸਹਿਵਾਗ – 10 ਵਾਰ
ਧਵਨ – 9 ਵਾਰ
ਗਾਂਗੁਲੀ – 9 ਵਾਰ
ਜ਼ਿਕਰਯੋਗ ਹੈ ਕਿ ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇ ਮੈਚ ‘ਚ ਸ਼ਿਖਰ ਧਵਨ ਨੇ 98 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਪਾਰੀ ਦੇ ਦੌਰਾਨ 11 ਚੌਕੇ ਤੇ 2 ਛੱਕੇ ਲਗਾਏ। ਸ਼ਿਖਰ ਧਵਨ ਨੂੰ ਇੰਗਲੈਂਡ ਦੇ ਔਲਰਾਊਂਡਰ ਖਿਡਾਰੀ ਬੈੱਨ ਸਟੋਕਸ ਨੇ ਆਪਣੀ ਗੇਂਦ ਦਾ ਸ਼ਿਕਾਰ ਬਣਾਇਆ। ਸਟੋਕਸ ਨੇ ਅਜਿਹਾ ਦੂਜਾ ਵਾਰ ਕੀਤਾ ਜਦੋਂ ਉਨ੍ਹਾਂ ਨੇ ਕਿਸੇ ਬੱਲੇਬਾਜ਼ ਨੂੰ ਦੂਜੀ ਵਾਰ 90 ‘ਤੇ ਆਊਟ ਕੀਤਾ ਹੋਵੇ। ਇਸ ਤੋਂ ਪਹਿਲਾਂ ਸਟੋਕਸ ਨਿਊਜ਼ੀਲੈਂਡ ਦੇ ਕਪਤਾਨ ਕੈਨ ਵਿਲੀਅਮਸਨ ਨੂੰ ਵੀ 93 ਦੌੜਾਂ ‘ਤੇ ਆਊਟ ਕਰ ਚੁੱਕੈ।