ਏਸ਼ੀਆ ਦੇ ਖੱਬੇ ਹੱਥ ਦੇ ਭਾਰਤੀ ਬੱਲੇਬਾਜ਼ ਦੇ ਤੌਰ ‘ਤੇ ਧਵਨ ਨੇ ਕੀਤੀਆਂ 5000 ਦੌੜਾਂ ਪੂਰੀਆਂ

ਪੁਣੇ – ਇੰਗਲੈਂਡ ਖ਼ਿਲਾਫ਼ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਓਪਨਰ ਸ਼ਿਖਰ ਧਵਨ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸ਼ਿਖਰ ਧਵਨ ਖੱਬੇ ਹੱਥ ਦੇ ਬੱਲੇਬਾਜ਼ ਦੇ ਤੌਰ ‘ਤੇ ਏਸ਼ੀਆ ‘ਚ 5,000 ਦੌੜਾਂ ਪੂਰੀਆਂ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਏਸ਼ੀਆ ‘ਚ ਖੱਬੇ ਹੱਥ ਦੇ ਭਾਰਤੀ ਬੱਲੇਬਾਜ਼ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਦੌੜਾਂ ਬਣਉਣ ਵਾਲਿਆਂ ‘ਚ ਧਵਨ ਪੰਜਵੇਂ ਸਥਾਨ ‘ਤੇ ਹੈ।
ਆਓ ਜਾਣਦੇ ਹਾਂ ਪੰਜ ਅਜਿਹੇ ਖੱਬੇ ਹੱਥ ਦੇ ਬੱਲੇਬਾਜ਼ ਜਿਨ੍ਹਾਂ ਨੇ ਏਸ਼ੀਆ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ:
1. ਸੌਰਵ ਗਾਂਗੁਲੀ – 10589 ਦੌੜਾਂ
2. ਯੁਵਰਾਜ ਸਿੰਘ – 7954 ਦੌੜਾਂ
3. ਗੌਤਮ ਗੰਭੀਰ – 7327 ਦੌੜਾਂ
4. ਸੁਰੇਸ਼ ਰੈਨਾ – 5027 ਦੌੜਾਂ
5. ਸ਼ਿਖਰ ਧਵਨ – 5000 ਦੌੜਾਂ
ਟੈੱਸਟ ਅਤੇ T-20 ਸੀਰੀਜ਼ ‘ਚ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਭਾਰਤ ਦਾ ਟੀਚਾ ਵਨ-ਡੇ ‘ਚ ਜਿੱਤ ਦਰਜ ਕਰਦੇ ਹੋਏ ਜੇਤੂ ਮੁਹਿੰਮ ਜਾਰੀ ਰੱਖਣਾ ਹੈ। ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਟੀਮ ਜਿੱਤ ਦਰਜ ਕਰ ਕੇ ਸੀਰੀਜ਼ ‘ਚ ਬੜ੍ਹਤ ਬਣਾ ਲਈ ਹੈ।