ਕਾਂਗਰਸੀ ਆਗੂ ਜੈਜੀਤ ਸਿੰਘ ‘ਜੋਜੋ’ ਨੂੰ ਵੀ ਹੋਇਆ ਕੋਰੋਨਾ

ਬਠਿੰਡਾ,- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਅਤੇ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਉਰਫ ‘ਜੋਜੋ’ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਜੌਹਲ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਥਕਾਵਟ ਮਹਿਸੂਸ ਕਰ ਰਹੇ ਸੀ, ਜਿਸ ਦਾ ਕਾਰਨ ਉਹ ਸਵੇਰ ਸਮੇਂ ਕੀਤੀ ਐਕਸਰਸਾਈਜ਼ ਨੂੰ ਮੰਨ ਰਹੇ ਸਨ।
ਇਸਦੇ ਬਾਵਜੂਦ ਉਹ ਅੱਜ ਆਪਣੇ ਪ੍ਰੋਗਰਾਮ ਕਰਨ ਲਈ ਵੀ ਪਹੁੰਚ ਗਏ ਸਨ। ਇਕ ਕੈਂਪ ਦੌਰਾਨ ਉਨ੍ਹਾਂ ਖੁਦ ਵੀ ਕੋਰੋਨਾ ਦਾ ਰੈਪਿਡ ਟੈਸਟ ਕਰਵਾ ਲਿਆ ਤਾਂ ਕਿ ਲੋਕਾਂ ਨੂੰ ਟੈਸਟ ਕਰਵਾਉਣ ਲਈ ਜਾਗਰੂਕ ਕੀਤਾ ਜਾ ਸਕੇ ਪਰ ਉਨ੍ਹਾਂ ਦਾ ਆਪਣਾ ਟੈਸਟ ਹੀ ਪਾਜ਼ੇਟਿਵ ਆ ਗਿਆ। ਉਨ੍ਹਾਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਇਕਾਂਤਵਾਸ ਵਿਚ ਚਲੇ ਗਏ ਹਨ।