ਬਾਘਾਪੁਰਾਣਾ ’ਚ ‘ਆਪ’ ਦਾ ਕਿਸਾਨ ਮਹਾ-ਸੰਮੇਲਨ, ਕੈਪਟਨ ਤੇ ਅਕਾਲੀਆਂ ਨੂੰ ਰਗੜੇ

ਬਾਘਾਪੁਰਾਣਾ: ਬਾਘਾਪੁਰਾਣਾ ’ਚ ਆਮ ਆਦਮੀ ਪਾਰਟੀ ਦਾ ਕਿਸਾਨ ਮਹਾ-ਸੰਮੇਲਨ ਸ਼ੁਰੂ ਹੋ ਚੁੱਕਾ ਹੈ। ਇਸ ਰੈਲੀ ’ਚ ਪੰਜਾਬੀ ਗਾਇਕਾ ਅਤੇ ਪੰਜਾਬ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਨੇ ਕਾਂਗਰਸ ਤੇ ਅਕਾਲੀ ਦਲ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਸਰਕਾਰ ’ਤੇ ਵਰਦੇ ਹੋਏ ਕਿਹਾ ਕਿ ਜਦੋਂ 2022 ’ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਅਸੀਂ ਸਭ ਤੋਂ ਪਹਿਲਾਂ ਪੰਜਾਬ ’ਚ ਦੁੱਖ ਦੇਣ ਵਾਲਿਆਂ ਨੂੰ ਜੇਲ੍ਹਾਂ ’ਚ ਸੁੱਟਾਂਗੇ।
ਇਹ ਸਾਡਾ ਪਹਿਲਾ ਟੀਚਾ ਹੈ।ਅਸੀਂ ਇਸ ਦੇਸ਼ ਦੇ ਰਾਜੇ ਹਾਂ ਇਸ ਦੇਸ਼ ਨੂੰ ਆਜ਼ਾਦੀ ਦਾ ਟਾਸ ਦਵਾਉਣ ਵਾਲੇ ਪੰਜਾਬੀ ਹਨ। ਉਨ੍ਹਾਂ ਕਿਹਾ ਕਿ 47 ਦੇਖ ਲਈ 84 ਦੇਖ ਲਈ ਪਰ ਸੱਟਾਂ ਅੱਜ ਵੀ ਤਾਜ਼ੀਆਂ ਹਨ।ਪਰ ਸੱਟਾਂ ਅਜੇ ਭਰੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਪਰ ਜਦੋਂ ਅਸੀਂ ਖੜ੍ਹ ਕੇ ਅੜ੍ਹ ਜਾਈਏ ਤਾਂ ਅਸੀਂ ਵੱਡੇ-ਵੱਡਿਆਂ ਨੂੰ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੰਦੋਲਨ ’ਚੋਂ ਨਿਕਲੀ ਪਾਰਟੀ ਹੈ। ਜਾਨੂੰਨ ਹੈ ਲੋਕਾਂ ਦੀ ਸੇਵਾ ਕਰਨ ਦਾ।
ਲੋਕਾਂ ਲਈ ਹਿੱਕ ਤਾਣ ਕੇ ਹਰ ਪਾਸੇ ਖੜ੍ਹੇ ਹਾਂ। ਇਕੋ ਭਾਵਨਾ ਦਿਲ ’ਚ ਕੀ ਪੰਜਾਬ ਬਦਲ ਜਾਵੇ। ਹਰੀ ਧਰਤੀ ਹੋਵੇ ਪੰਜਾਬ ਦੀ ਖੂਨ ਨਾਲ ਰੰਗੀ ਧਰਤੀ ਨਾ ਹੋਵੇ। ਉਨ੍ਹਾਂ ਕੇਂਦਰ ’ਤੇ ਵਰਦੇ ਵੀ ਕਿਹਾ ਕਿ 200 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ, ਕਿਉਂਕਿ ਕੁਰਸੀ ਨਾਲ ਪਿਆਰ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਕੀਤੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਇਹ ਧਰਨ ਦੇ ਨੇ ਤਾਂ ਇਹ ਕਰਮ ਦੇ ਨੇ ਪਰ ਇਸ ਵਾਰ ਆਰ-ਜਾਂ ਪਾਰ ਹਨ।