ਕੱਦੂ ਤੜਕਾ ਦਾਲ ਬਹੁਤ ਸੁਆਦੀ ਰੈਸਿਪੀ ਹੈ। ਇਹ ਦਾਲ ਤਿੰਨ ਦਾਲਾਂ ਦੇ ਮਿਸ਼ਰਣ ਨਾਲ ਬਣਦੀ ਹੈ। ਇਸ ‘ਚ ਕੱਦੂ ਵੀ ਮਿਲਾਇਆ ਜਾਂਦਾ ਹੈ। ਇਹ ਦਾਲ ਸਿਹਤ ਲਈ ਵਧੀਆ ਹੁੰਦੀ ਹੈ। ਕੱਦੂ ਤੜਕਾ ਦਾਲ ਬਣਾਉਣਾ ਬਹੁਤ ਆਸਾਨ ਹੈ। ਅੱਜ ਅਸੀਂ ਤੁਹਾਨੂੰ ਕੱਦੂ ਤੜਕਾ ਦਾਲ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
ਇੱਕ ਚੌਥਾਈ ਤੂਰ ਦਾਲ
ਇੱਕ ਚੌਥਾਈ ਕੱਪ ਮਸੂਰ ਦੀ ਦਾਲ
ਇੱਕ ਚੌਥਾਈ ਅਦਰਕ
ਦੋ ਪੀਸੀਆਂ ਹੋਈਆਂ ਹਰੀਆਂ ਮਿਰਚਾਂ
ਇੱਕ ਇੰਚ ਦਾਲਚੀਨੀ ਦੀ ਟੁੱਕੜਾ
ਦੋ ਤੇਜ਼ ਪੱਤਾ
ਟਮਾਟਰ
ਨਮਕ ਸਵਾਦ ਮੁਤਾਬਕ
ਹਲਦੀ ਪਾਊਡਰ
250 ਗ੍ਰਾਮ ਕੱਦੂ ਬਰੀਕ ਕੱਟਿਆ ਹੋਇਆ
ਤੜਕੇ ਲਈ ਸਮੱਗਰੀ
ਇੱਕ ਚੱਮਚ ਘਿਓ
ਤਿੰਨ, ਚਾਰ ਲਸਣ ਦੀਆਂ ਕਲੀਆਂ
ਇੱਕ ਚੱਮਚ ਜ਼ੀਰਾ
ਦੋ ਸੁੱਕੀਆਂ ਲਾਲ ਮਿਰਚਾਂ
ਵਿਧੀ
ਸਭ ਤੋਂ ਪਹਿਲਾਂ ਗੈਸ ‘ਤੇ ਸਾਰੀ ਸਮੱਗਰੀ ਨੂੰ ਕੁੱਕਰ ‘ਚ ਪਾ ਕੇ ਦੋ ਕੱਪ ਪਾਣੀ ਅਤੇ ਨਮਕ ਪਾਓ। ਇਸ ਨੂੰ ਦੋ ਸੀਟੀਆਂ ਵੱਜਣ ਤਕ ਪਕਾਓ। ਉਬਾਲਣ ਵੇਲੇ ਤੜਕੇ ਵਾਲੀ ਸਮੱਗਰੀ ਨਾ ਪਾਓ। ਜਦੋਂ ਦਾਲ ਪੱਕ ਜਾਵੇ ਤਾਂ ਉਸ ਨੂੰ ਕਿਸੇ ਦੂਜੇ ਬਰਤਨ ‘ਚ ਕੱਢ ਲਓ। ਹੁਣ ਗੈਸ ‘ਤੇ ਤੜਕਾ ਲਗਾਉਣ ਲਈ ਇੱਕ ਛੋਟੀ ਕੜਾਹੀ ਰੱਖੋ। ਹੁਣ ਇਸ ‘ਚ ਜ਼ੀਰਾ, ਲਸਣ ਅਤੇ ਲਾਲ ਮਿਰਚ ਪਾਓ। ਇਸ ਨੂੰ ਕੁੱਝ ਦੇਰ ਪਕਾਓ। ਫ਼ਿਰ ਦਾਲ ‘ਚ ਪਾ ਦਿਓ। ਤੁਹਾਡੀ ਕੱਦੂ ਮਿਕਸ ਤੁਅਰ ਦਾਲ ਤਿਆਰ ਹੈ। ਇਸ ਨੂੰ ਗਰਮ-ਗਰਮ ਰੋਟੀ ਨਾਲ ਸਰਵ ਕਰੋ।