ਅੰਮਿ੍ਰਤਸਰ ਦੇ ਸਿਵਲ ਹਸਪਤਾਲ ’ਚ ਚੱਲੀਆਂ ਗੋਲੀਆਂ, ਲਹੂ-ਲੁਹਾਣ ਹੋਇਆ ਡਾਕਟਰ

ਅੰਮਿ੍ਰਤਸਰ ਇੱਥੇ ਸਿਵਲ ਹਸਪਤਾਲ ‘ਚ ਐਤਵਾਰ ਸਵੇਰੇ 4 ਵਜੇ ਮੈਡੀਕੋ ਲੀਗਲ ਰਿਪੋਰਟ ਲੈਣ ਆਏ ਦੋ ਧੜਿਆਂ ਵਲੋਂ ਆਪਸ ’ਚ ਭਿੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਇਕ ਧਿਰ ਦੇ ਵਿਅਕਤੀ ਨੇ ਦੂਸਰੀ ਧਿਰ ‘ਤੇ ਗੋਲੀ ਚਲਾ ਦਿੱਤੀ। ਇਕ ਗੋਲੀ ਹਸਪਤਾਲ ‘ਚ ਤਾਇਨਾਤ ਐਮਰਜੈਂਸੀ ਮੈਡੀਕਲ ਅਫ਼ਸਰ ਭਵਨੀਤ ਸਿੰਘ ਨੂੰ ਲੱਗੀ। ਭਵਨੀਤ ਸਿੰਘ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਮੌਕੇ ‘ਤੇ ਡੀ.ਸੀ.ਪੀ. ਪਰਮਿੰਦਰ ਸਿੰਘ ਤੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਚੰਦਰਮੋਹਨ ਪਹੁੰਚ ਗਏ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ।
ਅਸਲ ਵਿਚ ਲਵ ਕੁਸ਼ ਨਗਰ ‘ਚ ਦੋ ਲੋਕਾਂ ਵਿਚਕਾਰ ਮਾਮੂਲੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧੜਿਆਂ ਦੇ ਦਰਜਨ ਭਰ ਤੋਂ ਜ਼ਿਆਦਾ ਲੋਕ ਆਹਮੋ-ਸਾਹਮਣੇ ਹੋ ਗਏ। ਇਕ-ਦੂਸਰੇ ਦੀ ਮਾਰ-ਕੁਟਾਈ ਕੀਤੀ। ਝਗੜੇ ਤੋਂ ਬਾਅਦ ਦੋਵੇਂ ਹੀ ਪਾਰਟੀਆਂ ਸਿਵਲ ਹਸਪਤਾਲ ‘ਚ ਮੈਡੀਕੋ ਲੀਗਲ ਰਿਪੋਰਟ ਪ੍ਰਾਪਤ ਕਰਨ ਪਹੁੰਚ ਗਈਆਂ। ਇੱਥੇ ਵੀ ਆਪਸ ‘ਚ ਭਿੜ ਗਏ। ਡੀ.ਸੀ.ਪੀ. ਪਰਮਿੰਦਰ ਸਿੰਘ ਮੰਡਾਰ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।