ਸਮਰਿਤੀ ਇਰਾਨੀ ਦੀ ਚੋਣਾਵੀ ਹੁੰਕਾਰ, ਕਿਹਾ- ‘ਕਾਂਗਰਸ ਭਿ੍ਰਸ਼ਟ ਪਾਰਟੀ, ਭਾਜਪਾ ਨੂੰ ਵੋਟ ਪਾਓ’

ਅਸਾਮ— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਾਂਗਰਸ ਨੂੰ ਸਭ ਤੋਂ ਭਿ੍ਰਸ਼ਟ ਪਾਰਟੀ ਕਰਾਰ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਚੁੱਕਣ ਲਈ ਭਾਜਪਾ ਨੂੰ ਵੋਟ ਪਾਓ। ਅਸਾਮ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਰਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸਰਬਾਨੰਦ ਸੋੋਨੋਵਾਲ ਨੇ ਕਈ ਯੋਜਨਾਵਾਂ ਚਲਾਈਆਂ ਹਨ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਲਾਭ ਹੋਇਆ ਹੈ।
ਸਮਰਿਤੀ ਨੇ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੀ ਇਕ ਲੜੀ ਨੂੰ ਸੂਚੀਬੱਧ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਗਰੀਬ ਲੋਕਾਂ ਲਈ ਕਦੇ ਕੰਮ ਨਹੀਂ ਕੀਤਾ ਅਤੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਸਮਰਿਤੀ ਇਰਾਨੀ ਨੇ ऴ2019 ਦੀਆਂ ਆਮ ਚੋਣਾਂ ’ਚ ਉੱਤਰ ਪ੍ਰਦੇਸ਼ ਵਿਚ ਗਾਂਧੀ ਪਰਿਵਾਰ ਦੇ ਗੜ੍ਹ ਮੰਨੇ ਜਾਂਦੇ ਅਮੇਠੀ ’ਚ ਉਤਰ ਕੇ ਰਾਹੁਲ ਗਾਂਧੀ ਨੂੰ ਮਾਤ ਦਿੱਤੀ ਸੀ। ਦੱਸ ਦੇਈਏ ਕਿ ਪੱਛਮੀ ਬੰਗਾਲ, ਅਸਾਮ, ਪੁਡੂਚੇਰੀ, ਕੇਰਲ ਅਤੇ ਤਾਮਿਲਨਾਡੂ ਇਨ੍ਹਾਂ 5 ਸੂਬਿਆਂ ’ਚ ਚੋਣਾਂ ਹੋਣਗੀਆਂ।