ਤਿਰੰਗਾ ਭਾਰਤ ਵਿਚ ਨਹੀਂ ਤਾਂ ਕੀ ਪਾਕਿਸਤਾਨ ਵਿਚ ਲਹਿਰਾਇਆ ਜਾਵੇਗਾ?-ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿਚ ਤਿਰੰਗਾ ਲਹਿਰਾਉਣ ਸਬੰਧੀ ਦਿੱਲੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ਲਈ ਵਿਰੋਧੀ ਪਾਰਟੀਆਂ ‘ਤੇ ਸ਼ੁੱਕਰਵਾਰ ਨਿਸ਼ਾਨਾ ਵਿੰਨ੍ਹਦਿਆਂ ਪੁੱਛਿਆ ਕਿ ਤਿਰੰਗਾ ਜੇ ਭਾਰਤ ਵਿਚ ਨਹੀਂ ਤਾਂ ਕੀ ਪਾਕਿਸਤਾਨ ਵਿਚ ਲਹਿਰਾਇਆ ਜਾਵੇਗਾ?
ਕੇਜਰੀਵਾਲ ਨੇ ਇਕ ਟਵੀਟ ਰਾਹੀਂ ਕਿਹਾ ਕਿ ਬਜਟ ਵਿਚ ਅਸੀਂ ਐਲਾਨ ਕੀਤਾ ਸੀ ਕਿ ਪੂਰੀ ਰਾਜਧਾਨੀ ਵਿਚ 500 ਥਾਵਾਂ ‘ਤੇ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਭਾਜਪਾ ਅਤੇ ਕਾਂਗਰਸ ਵਲੋਂ ਇਸ ਫੈਸਲੇ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ? ਉਨ੍ਹਾਂ ਨੂੰ ਤਾਂ ਇਸ ਫੈਸਲੇ ਦੀ ਹਮਾਇਤ ਅਤੇ ਸ਼ਲਾਘਾ ਕਰਨੀ ਚਾਹੀਦੀ ਹੈ। ਦੇਸ਼ ਭਗਤੀ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ।