ਟਰੰਪ ਸ਼ਾਸਨ ਦੌਰਾਨ ਐਚ-1ਬੀ ਵੀਜ਼ਾ ਨੂੰ ਲੈ ਕੇ ਦਰਜ ਇਤਰਾਜ਼ਾਂ ’ਤੇ ਬਾਈਡੇਨ ਪ੍ਰਸ਼ਾਸਨ ਮੁੜ ਕਰੇਗਾ ਵਿਚਾਰ

ਵਾਸ਼ਿੰਗਟਨ : ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਪਿਛਲੇ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ 3 ਨੀਤੀਗਤ ਸਰਕੂਲਰਾਂ ਨਾਲ ਵਿਦੇਸ਼ੀ ਕਾਮਿਆਂ ਦੇ ਵੀਜ਼ਾ ਜਿਵੇਂ ਐਚ-1ਬੀ ’ਤੇ ਪ੍ਰਤੀਕੂਲ ਫੈਸਲਿਆਂ ਅਤੇ ਇਤਰਾਜ਼ਾਂ ਨੂੰ ਲੈ ਕੇ ਮੁੜ ਵਿਚਾਰ ਕਰੇਗਾ। ਤਿੰਨਾਂ ਨੀਤੀਗਤ ਸਰਕੂਲਰਾਂ ਨੂੰ ਵਾਪਸ ਲੈ ਲਿਆ ਗਿਆ ਹੈ।
ਬਾਈਡੇਨ ਪ੍ਰਸ਼ਾਸਨ ਦੇ ਇਸ ਕਦਮ ਨਾਲ ਵੱਡੀ ਗਿਣਤੀ ਵਿਚ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਰਾਹਤ ਮਿਲੇਗੀ, ਜੋ ਪਿਛਲੇ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਵੱਖ-ਵੱਖ ਨੀਤੀਆਂ ਅਤੇ ਪ੍ਰਚਾਰਕਾਂ ਤੋਂ ਗੈਰ-ਇਮੀਗ੍ਰੇਸ਼ਨ ਵਰਕ ਵੀਜ਼ਾ, ਖ਼ਾਸ ਕਰਕੇ ਐਚ-1ਬੀ ਵੀਜ਼ਾ ’ਤੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਸਨ। ਅਮਰੀਕੀ ਨਾਗਰਿਕ ਅਤੇ ਇਮੀਗ੍ਰੇਸ਼ਨ ਸਰਵਿਸ (ਯੂ.ਐਸ.ਸੀ.ਆਈ.ਐਸ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ‘ਉਹ ਗੈਰ-ਪ੍ਰਵਾਸੀ ਮਜ਼ਦੂਰਾਂ ਦੀ ਪਟੀਸ਼ਨ ਫਾਰਮ ਆਈ-129 ਨੂੰ ਦੁਬਾਰਾ ਖੋਲ੍ਹ ਸਕਦੀ ਹੈ ਅਤੇ ਜਾਂ ਪ੍ਰਤੀਕੂਲ ਫੈਸਲੇ ’ਤੇ ਮੁੜ ਵਿਚਾਰ ਕਰ ਸਕਦੀ ਹੈ, ਜੋ 3 ਵਾਪਸ ਲਏ ਗਏ ਸਰਕੂਲਰਾਂ ’ਤੇ ਆਧਾਰਿਤ ਹੈ।’
ਯੂ.ਐਸ.ਸੀ.ਆਈ.ਐਸ. ਨੇ ਕਿਹਾ ਕਿ ਆਮ ਤੌਰ ’ਤੇ ਉਹ ਪਟੀਸ਼ਨ ਨੂੰ ਦੁਬਾਰਾ ਖੋਲ੍ਹਣ ਦਾ ਵਿਸ਼ੇਸ਼ ਅਧਿਕਾਰ ਦਾ ਇਸਤੇਮਾਲ ਉਦੋਂ ਕਰਦੀ ਹੈ, ਜਦੋਂ ਫ਼ੈਸਲੇ ਦੇ 30 ਦਿਨ ਦੇ ਬਾਅਦ ਬੇਨਤੀ ਕੀਤੀ ਜਾਂਦੀ ਹੈ ਜਾਂ ਇਸ ਨੂੰ ਮੰਨਣਯੋਗ ਬੇਨਤੀ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਜਾਂ ਲੇਬਰ ਆਧਾਰਿਤ ਅਰਜ਼ੀ ਦੇ ਤੌਰ ’ਤੇ, ਜੋ ਵੀ ਪਹਿਲਾਂ ਦਾਖ਼ਲ ਕੀਤਾ ਜਾਂਦਾ ਹੈ ਅਤੇ ਫ਼ੈਸਲਾ ਐਚ-1ਬੀ ਵੀਜ਼ਾ ’ਤੇ ਵਾਪਸ ਲਏ ਗਏ 3 ਸਰਕੂਲਰਾਂ ਦੇ ਮਾਮਲੇ ਵਿਚ ਇਕ ਜਾਂ ਉਸ ਤੋਂ ਜ਼ਿਆਦਾ ਨੀਤੀਆਂ ’ਤੇ ਆਧਾਰਿਤ ਹੋਵੇ।