ਅਹਿਮਦਾਬਾਦ: ਬਰਡ ਫਲੂ ਦਾ ਕੇਸ ਮਿਲਣ ਤੋਂ ਬਾਅਦ ਆਂਡਾ-ਚਿਕਨ ਵੇਚਣ ‘ਤੇ ਰੋਕ

ਗੁਜਰਾਤ – ਕੋਰੋਨਾ ਮਹਾਮਾਰੀ ਵਿਚਾਲੇ ਬਰਡ ਫਲੂ ਦਾ ਸੰਕਟ ਵੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਅਹਿਮਦਾਬਾਦ ਦੇ ਸੋਲਾ ਇਲਾਕੇ ਵਿੱਚ ਪੋਲਟਰੀ ਫ਼ਾਰਮ ਵਿੱਚ ਬਰਡ ਫਲੂ ਦਾ ਕੇਸ ਪਾਏ ਜਾਣ ਤੋਂ ਬਾਅਦ ਖੇਤਰ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਮੀਟ, ਚਿਕਨ ਅਤੇ ਅੰਡਾ ਵੇਚਣ ‘ਤੇ ਰੋਕ ਲਗਾ ਦਿੱਤੀ ਗਈ ਹੈ।
ਅਹਿਮਦਾਬਾਦ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ ਸੋਲਾ ਦੇ ਨੇੜਲੇ ਇਲਾਕੇ ਵਿੱਚ ਚਿਕਨ ਅਤੇ ਅੰਡਾ ਵੇਚਣ ‘ਤੇ ਰੋਕ ਲਗਾਉਣ ਤੋਂ ਇਲਾਵਾ ਅੰਡਿਆਂ ਅਤੇ ਖਾਦ ਸਮੱਗਰੀ ਨੂੰ ਵੀ ਨਸ਼ਟ ਕਰਣ ਦਾ ਹੁਕਮ ਦਿੱਤਾ ਹੈ।
ਮਹਾਰਾਸ਼ਟਰ ਵਿੱਚ 79 ਪੰਛੀਆਂ ਦੀ ਮੌਤ
ਇਸ ਤੋਂ ਪਹਿਲਾਂ ਗੁਜਰਾਤ ਨਾਲ ਲੱਗਦੇ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਦਿਨ ਪਹਿਲਾਂ ਯਾਨੀ 3 ਮਾਰਚ ਨੂੰ ਜਾਣਕਾਰੀ ਦਿੱਤੀ ਸੀ ਕਿ 2 ਮਾਰਚ ਨੂੰ ਸੂਬੇ ਵਿੱਚ ਬਰਡ ਫਲੂ ਕਾਰਨ 79 ਪੰਛੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 75 ਪੋਲਟਰੀ ਪੰਛੀ ਸਨ।