ਬਠਿੰਡਾ ਫਰਵਰੀ ’ਚ, ਕੋਰੋਨਾ ਦਾ ਇਕ ਨਵਾਂ ਰੂਪ ਸਾਹਮਣੇ ਆਇਆ, ਜਿਸ ਕਾਰਨ ਬਹੁਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਇਸ ਦੀ ਪਕੜ ’ਚ ਆ ਰਹੇ ਹਨ। ਹੁਣ ਜ਼ਿਲ੍ਹੇ ਦੇ 2 ਸਰਕਾਰੀ ਸਕੂਲਾਂ ਦੇ 10 ਅਧਿਆਪਕ ਅਤੇ ਇਕ ਕਾਲਜ ਦੇ 35 ਵਿਦਿਆਰਥੀ ਪਾਜ਼ੇਟਿਵ ਪਾਏ ਗਏ।
ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸ਼ਹਿਰ ਦੇ ਮਾਲ ਰੋਡ ’ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ 10 ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ’ਚ 9 ਅਧਿਆਪਕਾਵਾਂ ਅਤੇ ਇਕ ਅਧਿਆਪਕ ਸ਼ਾਮਲ ਹੈ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਸਿਹਤ ਸਕੂਲ ਦੀ ਟੀਮ ਨੇ 33 ਅਧਿਆਪਕਾਂ ਅਤੇ ਸਟਾਫ ਮੈਂਬਰਾਂ ਦੇ ਕੋਰੋਨਾ ਟੈਸਟ ਕਰਵਾਏ ਸਨ, ਜਿਨ੍ਹਾਂ ਦੀ ਰਿਪੋਰਟ ਫਰੀਦਕੋਟ ਮੈਡੀਕਲ ਕਾਲਜ ਨੇ ਸ਼ਨੀਵਾਰ ਨੂੰ ਜਾਰੀ ਕੀਤੀ ਸੀ।
ਰਿਪੋਰਟ ਅਨੁਸਾਰ 33 ’ਚੋਂ 10 ਰਿਪੋਰਟਾਂ ਪਾਜ਼ੇਟਿਵ ਪਾਈਆਂ ਗਈਆਂ ਹਨ, ਜਦੋਂ ਕਿ 23 ਨੈਗੇਟਿਵ ਪਾਈਆਂ ਗਈਆਂ ਹਨ। ਸਰਕਾਰੀ ਛੁੱਟੀ ਹੋਣ ਕਾਰਨ ਸਕੂਲ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹੇਗਾ ਪਰ ਪ੍ਰਸ਼ਾਸਨ ਵਲੋਂ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਕਿ ਸਕੂਲ ਸੋਮਵਾਰ ਨੂੰ ਖੋਲ੍ਹਿਆ ਜਾਏਗਾ ਜਾਂ ਨਹੀਂ।