ਸੰਗਤ ਮੰਡੀ – ਕੇਂਦਰ ਸਰਕਾਰ ਵੱਲੋਂ ਸਾਲ 2019 ’ਚ ਜਦ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਪਾਸ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਨਾਂ ਕਾਨੂੰਨਾਂ ਨੂੰ ਸਹਿਮਤੀ ਦਿੱਤੀ ਸੀ, ਅੱਜ ਇੰਨਾਂ ਕਾਨੂੰਨਾਂ ਦਾ ਉਹ ਵਿਰੋਧ ਕਰ ਰਹੇ ਕਿਸਾਨਾਂ ਦੇ ਹਿਤੈਸ਼ੀ ਬਣ ਰਹੇ ਹਨ ਜਦਕਿ ਭਾਜਪਾ ਕੈਪਟਨ ਦੀ ਮਦਦ ਕਰ ਰਹੀ ਹੈ ਤੇ ਕੈਪਟਨ ਭਾਜਪਾ ਦਾ ਏਜੰਟ ਬਣ ਕੇ ਉਨ੍ਹਾਂ ਦੀ ਮਦਦ ਕਰ ਰਿਹਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਮਿਸਰਤ ਕੌਰ ਬਾਦਲ ਵੱਲੋਂ ਸਥਾਨਕ ਮੰਡੀ ਵਿਖੇ ਨਵੇ ਬਣੇ ਕੌਸਲਰਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਨਿਗਮ ਤੇ ਕੌਂਸਲਰ ਚੋਣਾਂ ’ਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ, ਉਸ ਦੇ ਬਾਵਜੂਦ ਵੀ ਸੰਗਤ ਮੰਡੀ ’ਚ 9 ਵਾਰਡਾਂ ’ਚੋਂ 7 ਵਾਰਡਾਂ ‘ਤੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਸੰਗਤ ਮੰਡੀ ’ਚ ਲੋਕਾਂ ਦੇ ਦਮ ‘ਤੇ ਹੂੰਝਾ ਫੇਰ ਜਿੱਤ ਹੋਈ ਹੈ, ਉਸੇ ਤਰ੍ਹਾਂ 2022 ’ਚ ਵੀ ਲੋਕਾਂ ਦੇ ਆਸ਼ੀਰਵਾਦ ਨਾਲ ਹੂੰਝਾ ਫੇਰ ਜਿੱਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਕੈਪਟਨ ਵੱਲੋਂ ਝੂਠੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਸੀ, ਅੱਜ ਹਰ ਵਰਗ ਉਨ੍ਹਾਂ ਤੋਂ ਦੁਖੀ ਹੈ, ਹਰ ਪੱਧਰ ‘ਤੇ ਪੰਜਾਬ ਪਿਛਲੇ ਚਾਰ ਸਾਲਾਂ ’ਚ ਹੇਠਾਂ ਆ ਗਿਆ ਹੈ, ਇਹ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ, ਸੂਬੇ ਦੇ ਲੋਕ ਹੁਣ ਕਾਂਗਰਸ ਦੇ ਰਾਜ ਤੋਂ ਅੱਕ ਚੁੱਕੇ ਹਨ ਤੇ ਉਹ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ ‘ਤੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਇਕ ਹੋਰ ਝੂਠ ਦਾ ਬਜਟ ਪੇਸ਼ ਕਰ ਰਹੀ ਹੈ, ਕੈਪਟਨ ਸਾਹਿਬ ਜਿੰਨਾਂ ਮਰਜ਼ੀ ਝੂਠ ਬੋਲ ਲੈਣ ਇਸ ਵਾਰ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਪਾਸੇ ਕਰਨ ਦਾ ਮਨ ਬਣਾ ਲਿਆ ਹੈ। ਅਕਾਲੀ ਸਰਕਾਰ ’ਚ ਸੂਬਾ ਚਾਰੇ ਪਾਸਿਓਂ ਨੰਬਰ ਇਕ ਹੁੰਦਾ ਸੀ ਪ੍ਰੰਤੂ ਕਾਂਗਰਸ ਸਮੇਂ ਪੰਜਾਬ 19ਵੇਂ ਨੰਬਰ ‘ਤੇ ਆ ਗਿਆ ਹੈ। ਉਨ੍ਹਾਂ ਨੌਦੀਪ ਕੌਰ ਦੀ ਰਿਹਾਈ ‘ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਨੌਦੀਪ ਦੀ ਜੇਲ ’ਚੋਂ ਰਿਹਾਈ ਹੋਈ ਹੈ, ਉਨ੍ਹਾਂ ਦੱਸਿਆ ਕਿ ਇਕ ਦਲਿਤ ਨੌਜਵਾਨ ਧੀ ਨੇ ਜ਼ਬਰ ਵਿਰੁੱਧ ਆਵਾਜ਼ ਉਠਾਈ ਪ੍ਰੰਤੂ ਕੇਂਦਰ ਸਰਕਾਰ ਨੇ ਉਸ ਨੂੰ ਵੀ ਨਹੀਂ ਬਖਸਿਆ, ਗਿ੍ਰਫ਼ਤਾਰ ਕਰਕੇ ਉਸ ਲੜਕੀ ‘ਤੇ ਪੁਲਸ ਵੱਲੋਂ ਤਸ਼ੱਸਦ ਕੀਤਾ ਗਿਆ, ਉਨ੍ਹਾਂ ਵੱਲੋਂ ਵੀ ਨੌਦੀਪ ਕੌਰ ਦੀ ਰਿਹਾਈ ਲਈ ਪਾਰਲੀਮੈਂਟ ’ਚ ਆਵਾਜ਼ ਚੁੱਕੀ ਗਈ।
ਹਰਸਿਮਰਤ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਤੇ ਬੋਲਦਿਆਂ ਕਿਹਾ ਕਿ ਇੰਨਾਂ ਦੀਆਂ ਕੀਮਤਾਂ ਵਧਣ ਨਾਲ ਹਰ ਇਕ ਵਿਅਕਤੀ ‘ਤੇ ਮਹਿੰਗਾਈ ਦਾ ਵੱਡਾ ਬੋਝ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਤਾਂ ਲੋਕਾਂ ਦਾ ਪਹਿਲਾਂ ਹੀ ਕਾਰੋਬਾਰ ਠੱਪ ਸੀ ਉਸ ਦੇ ਬਾਵਜੂਦ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਦੀਆਂ ਕੀਮਤਾ ਘਟਣ ਦੇ ਬਾਵਜੂਦ ਕੇਂਦਰ ਤੇ ਸੂਬੇ ਦੀ ਸਰਕਾਰ ਨੇ 60 ਫੀਸਦੀ ਟੈਕਸ ਲਗਾ ਕੇ ਤੇਲ ਦੀਆਂ ਕੀਮਤਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਸੂਬੇ ਦੀ ਸਰਕਾਰ ਵੱਲੋਂ ਪੰਜ-ਪੰਜ ਰੁਪਏ ਰੇਟ ਘਟਾ ਕੇ ਆਮ ਆਦਮੀ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ‘ਤੇ ਲੜਾਈ ਲੜਦਿਆਂ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਾਂਗਰਸ ਸਰਕਾਰ ਵੱਲੋਂ ਰਾਜਪਾਲ ਦੇ ਕੀਤੇ ਜਾ ਰਹੇ ਘਿਰਾਓ ਬਾਰੇ ਬੋਲਦਿਆਂ ਕਿਹਾ ਕਿ ਇਹ ਡਰਾਮੇ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ।