[ad_1]

ਗਿਆਨ ਠਾਕੁਰ

ਸ਼ਿਮਲਾ, 26 ਫਰਵਰੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਪਹਿਲੇ ਦਿਨ ਵਿਰੋਧੀ ਧਿਰਾਂ ਨੇ ਸ਼ੁੱਕਰਵਾਰ ਨੂੰ ਖਾਸੀ ਨਾਰਾਜ਼ਗੀ ਪ੍ਰਗਟਾਈ। ਵਿਰੋਧੀ ਧਿਰ ਨੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਘੇਰ ਲਿਆ ਤੇ ਉਨ੍ਹਾਂ ਨਾਲ ਕਾਂਗਰਸੀ ਵਿਧਾਇਕਾਂ ਨੇ ਉਦੋਂ ਖਿੱਚਧੂਹ ਕੀਤੀ ਜਦੋਂ ਉਹ ਵਿਧਾਨ ਸਭਾ ਵਿਚੋਂ ਪਰਤ ਰਹੇ ਸਨ। ਵਿਰੋਧੀ ਧਿਰ ਨੇ ਰਾਜਪਾਲ ਦੀ ਗੱਡੀ ਅੱਗੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਹਿੰਗਾਈ ਖਾਸ ਤੌਰ ’ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸੀਆਂ ਨੇ ਨਾਅਰੇ ਮਾਰੇ‘ ਭਾਜਪਾ ਤੇਰੇ ਸਾਸ਼ਨ ਮੇਂ ਆਗ ਲਗੀ ਰਾਸ਼ਨ ਮੇਂ’।’ ਰਾਜਪਾਲ ਦਾ ਰਸਤਾ ਰੋਕਣ ‘ਤੇ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਕਾਂਗਰਸੀ ਵਿਧਾਇਕਾਂ ਦਰਮਿਆਨ ਝੜਪ ਹੋ ਗਈ। ਅਜਿਹੀ ਘਟਨਾ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ। ਇਸ ਵਿਰੋਧੀ ਧਿਰ ਦੇ ਨੇਤਾ ਸਣੇ ਪੰਜ ਵਿਧਾਇਕਾਂ ਨੂੰ ਬਜਟ ਸੈਸ਼ਨ ਲਈ ਮੁਅਤੱਲ ਕਰ ਦਿੱਤਾ ਗਿਆ ਹੈ।

[ad_2]
#ਹਮਚਲ #ਪਰਦਸ਼ #ਵਧਨ #ਸਭ #ਚ #ਰਜਪਲ #ਦ #ਖਚਧਹ #ਕਗਰਸ #ਦ #ਪਜ #ਵਧਇਕ #ਸਸਪਡ #Tribune #India

Source link